ਪੰਨਾ:ਮਾਤਾ ਹਰੀ.pdf/161

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੋਲੋਂ ਪੁਛਿਆ ਜਾਵੇ ਕਿ ਬੈਲਜ਼ੀਅਮ ਵਿਚ ਸੁਨੇਹਾ ਪਹੁੰਚਾਣ ਵਿਚ ਉਹਨੇ ਕਿਉਂ ਅਨਗਹਿਲੀ ਕੀਤੀ ਸੀ।

ਇਹ ਪੁਛਣ ਦਾ ਕੰਮ ਸਿਵਲ ਪੁਲੀਸ ਦੇ ਇਕ ਅਫ਼ਸਰ ਗੋਚਰੇ ਛਡਿਆ ਗਿਆ, ਅਤੇ ਉਹਨੂੰ ਆਖਿਆ ਗਿਆ ਕਿ ਇਸ ਗਲ ਦਾ ਖ਼ਾਸ ਖ਼ਿਆਲ ਰਖੇ ਕਿ ਮਾਤਾ ਹਰੀ ਨੂੰ ਕਿਸੇ ਗਲ ਦਾ ਡਰ ਨਾ ਹੋ ਜਾਏ। ਇਸ ਅਫ਼ਸਰ ਦਾ ਨਾਮ ਟਰਾਏਲੈਟ ਸੀ। ਉਹ ਤਜਰਬੇਕਾਰ ਤੇ ਕਾਰਸਾਜ਼ ਅਫ਼ਸਰ ਸੀ। ਉਹ ਜਾਸੂਸੀ ਦੇ ਕੰਮਾਂ ਅਤੇ ਆਚਰਨ ਤੋਂ ਪੂਰੀ ਤਰ੍ਹਾਂ ਜਾਣਕਾਰ ਸੀ। ਉਹ ਇਹ ਵੀ ਜਾਣਦਾ ਸੀ ਕਿ ਕਾਨੂੰਨ-ਸ਼ਿਕਨ, ਨਾਜ਼ਕ ਮੌਕੇ ਨੂੰ ਸੁਧਾਰਨ ਲਈ ਕਈ ਵਾਰੀ ਮੂਰਛਾ ਵਿਚ ਆ ਕੇ ਕੁਝ ਕਰ ਬੈਠਦੇ ਸਨ। ਉਹ ਜਾਣਦਾ ਸੀ ਕਿ ਜਦ ਮਾਤਾ ਹਰੀ ਦੇ ਮਾਣ ਨੂੰ ਠੀਸ ਲਗਦੀ ਸੀ ਤਾਂ ਉਹ ਬੜੀ ਗੁਸੈਲੀ ਹੋ ਜਾਂਦੀ ਸੀ। ਅਤੇ ਜਦ ਉਹਦੀ ਮਰਜ਼ੀ ਦੇ ਉਲਟ ਜ਼ਰਾ ਵੀ ਕੋਈ ਕੰਮ ਹੁੰਦਾ ਸੀ ਤਾਂ ਗੁਸੇ ਨਾਲ ਲਾਲੋ ਲਾਲ ਹੋਕੇ ਕਈ ਨਾਦਾਨੀ ਭਰੇ ਕੰਮ ਕਰ ਦੇਂਦੀ ਸੀ। ਈਹੋ ਜਿਹੀ ਤੇਜ਼ ਸੁਭਾਉ ਵਾਲੀ ਇਸਤ੍ਰੀ ਕੋਲੋਂ ਵੀ ਇਹ ਉਮੀਦ ਹੋ ਸਕਦੀ ਸੀ ਕਿ ਜਦ ਉਹਨੂੰ ਕੋਈ ਖ਼ਤਰੇ ਦਾ ਸ਼ਕ ਹੋ ਜਾਵੇ ਤਾਂ ਗੁਸੇ ਵਿਚ ਆਕੇ ਆਪਣੇ ਸਰੀਰ ਜਾਂ ਕਿਸੇ ਪੁਲੀਸ ਦੇ ਆਦਮੀ ਉਤੇ ਵਾਰ ਕਰ ਬੇਠੇਗੀ। ਮਾਤਾ ਹਰੀ ਆਪ ਹੀ ਕਹਿੰਦੀ ਸੀ ਕਿ ਉਹ ਲਹੂ ਦੀ ਪਿਆਸੀ ਸੀ, ਅਤੇ ਪੁਲੀਸ ਵਾਲਿਆਂ ਕੋਲ ਏਸ ਗਲ ਦਾ ਕੁਝ ਸਬੂਤ ਵੀ ਹੈ। ਮਾਤਾ ਹਰੀ ਇਹ ਮਾਣ ਨਾਲ ਕਹਿੰਦੀ ਸੀ ਕਿ ਉਹਨੇ ਆਪਣੀ ਹਥੀਂ ਉਸ ਨੌਕਰ ਨੂੰ ਮਾਰਿਆ ਜਿਸਨੇ ਉਹਦੇ ਪੁਤਰ ਨਾਰਮਨ ਨੂੰ ਮਾਰਿਆ ਸੀ ਅਤੇ ਦੂਜੇ ਉਹ ਨੇ ਆਪਣੇ ਘੋੜੇ ਨੂੰ ਆਪਣੇ ਛੁਰੇ ਨਾਲ ਇਸ ਲਈ ਮਾਰ ਦਿਤਾ ਕਿ ਉਹਦੇ ਉਤੇ ਕੋਈ ਹੋਰ

੧੬੨.