ਸਮੱਗਰੀ 'ਤੇ ਜਾਓ

ਪੰਨਾ:ਮਾਤਾ ਹਰੀ.pdf/163

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਸੀ, ਕਿ ਮਾਤਾ ਹਰੀ ਇਸ ਤਰ੍ਹਾਂ ਨੰਗੇਜ ਵਿਚ ਬੈਠੀ ਹੋਵੇਗੀ। ਇਸ ਗਲ ਨੂੰ ਵੇਖਕੇ ਉਹ ਮਿੱਥੀ ਤਰਕੀਬ ਅਨੁਸਾਰ ਮਾਤਾ ਹਰੀ ਨੂੰ ਝਬਦੇ ਸੈਕੰਡ ਬੀਊਰੋ ਕੋਲ ਜਾਣ ਲਈ ਨਾ ਆਖ ਸਕੇ। ਪਰ ਖੁਸ਼ ਕਿਸਮਤੀ ਨਾਲ ਮਾਤਾ ਹਰੀ ਨੇ ਆਪਣੇ ਧੀਰਜ ਅਤੇ ਇਸਤਕਲਾਲ ਨੂੰ ਛਡਿਆ।

‘ਕਿਸ ਕਾਰਨ ਤੁਸਾਂ ਇਥੇ ਆਕੇ ਮੈਨੂੰ ਮਾਣ ਬਖ਼ਸ਼ਿਆ ਹੈ।' ਮਾਤਾ ਹਰੀ ਨੇ ਪੁਛਿਆ।

ਹੈਰਾਨ ਹੋਏ ਹੋਏ ਅਫ਼ਸਰਾਂ ਕੋਲੋਂ ਬੋਲਿਆ ਨਹੀਂ ਸੀ ਜਾਂਦਾ। ਐਵੇਂ ਟੁਟੇ ਫੁਟੇ ਸ਼ਬਦਾਂ ਵਿਚ ਮੁਆਫ਼ੀ ਮੰਗੀ ਕਿ ਉਨ੍ਹਾਂ ਘਰ ਆਕੇ ਤੰਗ ਕੀਤਾ। ਪਰ ਕਿਸੇ ਤਰ੍ਹਾਂ ਇਹ ਦਸ ਸਕੇ ਕਿ ਉਹ ਮਾਤਾ ਹਰੀ ਨੂੰ ਸੈਕੰਡ ਬੀਊਰੋ ਕੋਲ ਲਿਜਾਣ ਲਈ ਘਲੇ ਗਏ ਸਨ। ਜੇਕਰ ਕੋਈ ਘੜੀ ਘੜਾਈ ਯਕੀਨ ਦਿਵਾਣ ਵਾਲੀ ਕਹਾਣੀ ਤਿਆਰ ਨਾ ਹੁੰਦੀ ਤਾਂ ਅਗਾ ਚੌੜ ਸੀ। ਪਰ ਲਾਲ-ਨਾਚੀ ਉਸ ਸ੍ਵੈ-ਭਰੋਸੇ ਦੀ ਮਾਲਕਾਣੀ ਸੀ ਜਿਹੜਾ ਕੁਲ ਇਸਤ੍ਰੀਆਂ ਆਪਣੀ ਸੁਹੱਪਣਤਾ ਤੋਂ ਨਫ਼ਰਤ ਕਰ ਲੈਂਦੀਆਂ ਹਨ। ਉਹ ਕਿਸੇ ਤਰ੍ਹਾਂ ਦਾ ਡਰ ਦਸਣ ਤੋਂ ਨਫ਼ਰਤ ਕਰਦੀ ਸੀ। ਟਰਾਓਲੈਟ ਉਸ ਸਮੇਂ ਨੂੰ ਯਾਦ ਕਰਦਾ ਹੈ ਜਦ ਮਾਤਾ ਹਰੀ ਆਪਣੀ 'ਦਿਲਗੀਰ' ਸੁਹੱਪਣਤਾ ਨੂੰ ਲੰਮੇ ਸਾਰੇ ਸ਼ੀਸ਼ੇ ਵਿਚ ਵੇਖਣ ਲਈ ਉੱਠੀ। ਉਸ ਵੇਲੇ ਬੜੇ ਧੀਰਜ ਨਾਲ ਇਹ ਵੀ ਸੋਚ ਰਹੀ ਹੋਵੇਗੀ ਕਿ ਇਸ ਮਿਲਣੀ ਦਾ ਕੀ ਮਨੋਰਥ ਹੋ ਸਕਦਾ ਸੀ। ਥੋੜਾ ਜਿਹਾ ਘਟ ਸ੍ਵੈ-ਭਰੋਸਾ ਉਸ ਨੂੰ ਨਸ ਜਾਣ ਦਾ ਸਮਾਂ ਦੇ ਦੇਂਦਾ, ਜੇਕਰ ਉਹ ਮਿਲਣੀ ਕਰਨਾ ਨਾ ਚਾਹੁੰਦੀ, ਕਿਉਂਕਿ ਦੋਹਾਂ ਅਫ਼ਸਰਾਂ ਦੀ ਘਬਰਾਹਟ ਇਤਨੀ ਬਾਹਲੀ ਸੀ

੧੬੪.