ਸਮੱਗਰੀ 'ਤੇ ਜਾਓ

ਪੰਨਾ:ਮਾਤਾ ਹਰੀ.pdf/19

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਜੰਗ ਲਈ ਤਿਆਰ-ਬਰ-ਤਿਆਰ— ਪਰ ਉਂਝ ਸੀਲਵੰਤ ਅਤੇ ਮਿਲਣਸਾਰ। ਮੇਰੇ ਲਈ ਅਫ਼ਸਰ ਇਕ ਵਖਰੀ ਕੋਮ ਹੈ। ਮੈਂ ਹਮੇਸ਼ ਅਫ਼ਸਰ ਨੂੰ ਹੀ ਪਿਆਰਿਆ ਹੈ, ਪਰ ਕਦੀ ਏਸ ਗੱਲ ਦੀ ਪ੍ਰਵਾਹ ਨਹੀਂ ਕੀਤੀ ਕਿ ਉਹ ਜਰਮਨ, ਇਤਾਲਵੀ ਜਾਂ ਫ਼ਰਾਂਸੀਸੀ ਹੈ।

ਉਨ੍ਹਾ ਦੀ ਸ਼ਾਦੀ ਹੋ ਗਈ। ਉਹ ਮੈਕਲੀਡ ਦੀ ਭੈਣ ਦੇ ਘਰ ਰਹਿਣ ਲਗ ਪਏ, ਪਰ ਕੁਝ ਚਿਰ ਪਿਛੋਂ ਮਾਤਾ ਹਰੀ ਨੇ ਏਸ ਗੱਲ ਦਾ ਸਬੂਤ ਦੇ ਦਿਤਾ ਕਿ ਜੇਕਰ ਮਨੁਖ ਅਕਲਾ ਨਹੀਂ ਰਹਿ ਸਕਦਾ, ਤਾਂ ਇਸਤ੍ਰੀਆਂ ਇਕੱਠੀਆਂ ਨਹੀਂ ਰਹਿ ਸਕਦੀਆਂ। ਉਸ ਨਵ-ਵਿਆਹੇ ਜੋੜੇ ਨੇ ਉਹ ਘਰ ਛਡ ਕੇ ਅਮਸਟਰਡਮ ਵਿਚ ਇਕ ਚੰਗਾ ਜਿਹਾ ਨਵਾਂ ਘਰ ਲੈ ਲਿਆ। ਇਥੇ ਰਹਿੰਦਿਆਂ ਇਕ ਨਿੱਕੀ ਜਿੰਨੀ ਗੱਲ ਹੋਈ, ਜਿਸ ਦਾ ਨਿਸ਼ਾਨ ਮਾਤਾ ਹਰੀ ਦੇ ਜੀਵਣ ਉਤੋਂ ਅੰਤ ਤਕ ਨਾ ਮਿਟਿਆ।

ਮੈਕਲੀਡ ਮਾਤਾ ਹਰੀ ਨੂੰ ਬਾਦਸ਼ਾਹ ਨਾਲ ਜਾਣ-ਪਛਾਣ ਕਰਾਣ ਲਈ ਦਰਬਾਰੇ ਲੈ ਗਿਆ। ਖਵਰੇ ਇਥੇ ਪਹਿਲੀ ਵਾਰੀ ਮਾਤਾ ਹਰੀ ਨੇ ਕਿਸੇ ਅਗੇ ਸਿਰ ਝੁਕਾਇਆ ਸੀ। ਨਾ ਜਾਣੀਏ ਕਿ ਉਸ ਦਿਨ ਉਹਦੇ ਉੱਚੇ ਮਾਣ ਨੂੰ ਠੇਸ ਲਗੀ ਸੀ ਕਿ ਉਹਨੇ ਇਰਾਦਾ ਕਰ ਲਿਆ ਜਾਪਦਾ ਸੀ ਕਿ "ਕੀ ਹੋਇਆ, ਅਜ ਏਸ ਤਰ੍ਹਾਂ ਸਿਰ ਝੁਕਾਣਾ ਪਿਆ ਹੈ, ਮੈਂ ਵੀ ਬਾਦਸ਼ਾਹਾਂ ਅਤੇ ਸ਼ਹਿਜ਼ਾਦਿਆਂ ਕੋਲੋਂ ਆਪਣੇ ਅਗੇ ਸਜਦੇ ਕਰਾ ਕੇ ਹੀ ਰਵਾਂਗੀ!"

ਸਚ-ਮੁਚ ਮਾਤਾ ਹਰੀ ਹੁਣ ਮਾਨਮਤੀ ਹੋਣ ਲੱਗੀ: “ਮੇਰੀ ਦਾਦੀ ਬੜੀ ਅਮੀਰ ਸੀਂ ਮਾਤਾ ਹਰੀ ਮੈਕਲੀਡ ਨੂੰ ਯਾਦ ਕਰਾਂਦੀ ਸੀ।

ਕੁਝ ਚਿਰ ਪਿਛੋਂ ਮਾਤਾ ਹਰੀ ਦਾ ਪਤੀ ਫ਼ੌਜ ਵਿਚ ਜਰਨੈਲ ਬਣ ਕੇ ਜਾਵਾ ਵਿਚ ਚਲਾ ਗਿਆ। ਹੁਣ ਤਕ ਉਨ੍ਹਾਂ ਦੇ ਘਰ ਇਕ

੨੦.