"ਮੈਡਮ ਆਪਣੇ ਆਪ ਨੂੰ ਠੰਡਾ ਕਰ" ਕਰਨੈਲ ਸੈਮਪਰਾਨ ਨੇ ਆਖਿਆ। ਜਦ ਮਾਤਾ ਹਰੀ ਨੂੰ ਆਪਣੇ ਆਪ ਵਿਚ ਆਉਣ ਦਾ ਸਮਾਂ ਦੇ ਚੁਕਿਆ ਤਾਂ ਫੇਰ ਕਰਨੈਲ ਸੋਮਪਰਾਨ ਨੇ ਆਖਿਆ:
"ਕਪਤਾਨ ਲੀਡਾਕਸ ਨੇ ਤੈਨੂੰ ਇਕ ਚਿਠੀ ਦਿਤੀ ਸੀ ਕਿ
"ਬੈਲਜੀਅਮ ਵਿਚ ਰਹਿੰਦੇ ਜਾਸੂਸ ਨੂੰ ਪਹੁੰਚਾ ਦੇਣੀ। ਤੂੰ ਉਸ ਚਿਠੀ ਨਾਲ ਕੀ ਕੀਤਾ ਹੈ?"ਮੁਲਜ਼ਮ ਨੇ ਕੋਈ ਉੱਤਰ ਨਾ ਦਿਤਾ।
ਪ੍ਰਧਾਨ ਨੇ ਉੱਤਰ ਵਾਸਤੇ ਜ਼ੋਰ ਦਿਤਾ।
"ਕੀ ਤੂੰ ਯਾਦ ਕਰ ਸਕਨੀ ਏਂ ਕਿ ਤੂੰ ਉਸ ਚਿਠੀ ਨਾਲ ਕੀ ਕੀਤਾ ਜਿਹੜੀ ਸਾਡੇ ਏਜੈਂਟ ਨੂੰ ਪਹੁੰਚਾਣੀ ਤੇਰੀ ਜ਼ਿਮੇਂਵਾਰੀ ਸੀ?"
‘ਨਹੀਂ ਮਾਤਾ ਹਰੀ ਨੇ ਢਿਲਾ ਜਿਹਾ ਉੱਤਰ ਦਿਤਾ।
ਕੋਰਟ ਮਾਰਸ਼ਲ ਦਾ ਇਕ ਮੈਂਬਰ ਦਸਦਾ ਹੈ ਕਿ ਉਹਦਾ ਖ਼ਿਆਲ ਸੀ ਕਿ ਮਾਤਾ ਹਰੀ ਨੇ ਇਸ ਨਾਂਹ ਕਰਨ ਤੋਂ ਪਹਿਲਾਂ ਆਪਣੇ ਖ਼ਤਰੇ ਨੂੰ ਪੂਰੀ ਤਰ੍ਹਾਂ ਨਹੀਂ ਸੀ ਸਮਝਿਆ।
ਇਹ ਠੀਕ ਜਾਪਦਾ ਹੈ ਕਿਉਕਿ ਮਾਤਾ ਨੇ ਆਪਣੇ ਪੈਰਾਂ ਥੱਲੇ ਵਡਾ ਖੂਹ ਪੁਟੀਦਾ ਤਕ ਲਿਆ ਹੋਣਾ ਹੈ। ਪੜ੍ਹਨ ਵਾਲਾ ਆਖੇਗਾ ਕਿ ਉਹਨੂੰ ਸਮਝ ਨਹੀਂ ਆਉਂਦੀ ਕਿ ਇਤਨੀ ਸਿਆਣੀ ਜਾਸੂਸਾ ਇਸ ਘੜੀ ਲਈ ਕਿਉਂ ਤਿਆਰ ਨਹੀਂ ਸੀ। ਜੋ ਕੁਝ ਮਾਤਾ ਹਰੀ ਨੇ ਇਸ ਸੁਨੇਹੇ ਬਾਰੇ ਕੀਤਾ ਸਾਰੀ ਗਲ ਦੀ ਸਮਝ ਮੁਸ਼ਕਲ ਨਾਲ ਆਉਂਦੀ ਹੈ। ਸਚ ਇਹ ਹੈ ਕਿ ਮਾਤਾ ਹਰੀ ਵਡੀ ਮੁਸ਼ਕਲ ਵਿਚ ਫ਼ਸ ਗਈ ਸੀ। ਜਦ ਮਾਤਾ ਹਰੀ ਨੂੰ ਅਗੇ ਜਾਣ ਤੋਂ ਰੋਕ ਹੋ ਗਈ ਸੀ, ਤਾਂ ਜੇਕਰ ਉਹ
੧੯੧.