ਪੰਨਾ:ਮਾਤਾ ਹਰੀ.pdf/191

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੰਡਨ ਵਿਚ ਰਹਿੰਦੇ ਫ਼ਰਾਂਸੀਸੀ ਮਿਸ਼ਨ ਕੋਲੋਂ ਮਦਦ ਮੰਗਦੀ ਤਾਂ ਉਨ੍ਹਾਂ ਜ਼ਰੂਰ ਆਖਣਾ ਸੀ:

"ਉਹ ਕਾਗ਼ਜ਼ ਦਸ ਤਾਂ ਜੇ ਅਸੀਂ ਤੇਰੀ ਸਚਿਆਈ ਨੂੰ ਜਾਣ ਸਕੀਏ।"

ਦੂਜੇ ਜੇਕਰ ਮਾਤਾ ਹਰੀ ਉਹ ਨਹੀਂ ਸੀ ਕਰ ਸਕੀ ਤਾਂ ਉਹ ਅਤਿ ਜ਼ਰੂਰੀ ਕਾਗਜ਼ ਫ਼ਰਾਂਸ ਦੇ ਖੁਫੀਆ ਮਹਿਕਮੇ ਕੋਲ ਵਾਪਸ ਕਰ ਦੇਣਾ ਚਾਹੀਦਾ ਸੀ। ਇਹ ਗਲ ਕਹਿਣ ਦੀ ਲੋੜ ਨਹੀਂ ਦਿਸਦੀ ਕਿ ਉਸ ਕਾਗਜ਼ ਨੂੰ। ਜਿਸ ਉੱਤੇ ਜਾਸੂਸਾਂ ਦੇ ਨਾਮ ਲਿਖੇ ਹੋਏ ਸਨਹਫ਼ਾਜ਼ਤ ਵਿਚ ਰਖਣ ਦੀ ਕਿਤਨੀ ਕੁ ਲੋੜ ਸੀ। ਪਰ ਅਸੀਂ ਜਾਣਦੇ ਹਾਂ ਕਿ ਫ਼ਰਾਂਸ ਤੇ ਜਾਣ ਲਗਿਆਂ ਮਾਤਾ ਹਰੀ ਨੇ ਇਹ ਕਾਗਜ਼ ਅਮਸਟਰਡਮ ਵਿੱਚ ਰਹਿੰਦੇ ਜਰਮਨ ਜਾਸੂਸ ਨੂੰ ਭੇਜ ਦਿਤਾ ਸੀ। ਅਤੇ ਸੈਕੰਡ ਬੀਊਰੋ ਇਸ ਗਲ ਨੂੰ ਜਾਣਦਾ ਸੀ। ਇਸ ਕਾਰਨ ਕਰਕੇ ਉਨ੍ਹਾਂ ਮਾਤਾ ਹਰੀ ਨੂੰ ਆਖਿਆ ਸੀ:

"ਜੇਕਰ ਤੈਨੂੰ ਮਦਦ ਦੀ ਲੋੜ ਪਵੇ ਤਾਂ ਲੰਡਨ ਵਿਚ ਰਹਿੰਦੇ ਫ਼ਰਾਂਸੀਸੀ ਸਫ਼ੀਰ ਕੋਲ ਚਲੀ ਜਾਵੀਂਂ!"

ਪਰ ਉਹ ਜਾਣਦੇ ਸਨ ਕਿ ਮਾਤਾ ਹਰੀ ਫ਼ਰਾਂਸ ਦੀ ਜਾਸੂਸਾ ਹੋਣ ਦਾ ਕੋਈ ਸਬੂਤ ਨਹੀਂ ਦੇ ਸਕਣ ਲਗੀ।

ਜੇਕਰ ਮਾਤਾ ਹਰੀ ਏਸ ਚਿਠੀ ਨੂੰ ਭੇਜ ਦੇਣ ਦਾ ਦਾਹਵਾ ਕਰਦੀ ਤਾਂ ਏਸ ਦੁਖਦਾਇਕ ਝੂਠ ਵਿਚ ਫਸ ਜਾਂਦੀ ਕਿ ਉਹਨੇ ਲੰਡਨ ਵਿਚ ਆਪਣੇ ਆਪ ਦੀ ਸ਼ਨਾਖ਼ਤ ਕਰਾਣ ਲਈ ਉਹ ਕਾਗ਼ਜ਼ ਕਿਉਂ ਨਾ ਵਰਤਿਆ। ਜੇਕਰ ਮਾਤਾ ਹਰੀ ਆਖਦੀ "ਮੈਂ ਕਾਗਜ਼ ਬਾਰੇ ਬਿਲਕੁਲ ਭੁਲ ਗਈ ਸਾਂ" ਤਾਂ ਇਹ ਉੱਤਰ ਬਿਲਕੁਲ ਹੀ ਢੁਕਵਾਂ ਨਹੀਂ ਸੀ। ਫੇਰ ਮਾਤਾ ਹਰੀ ਆਖਿਆ:

"ਮੈਨੂੰ ਤਾਂ ਇਹੋ ਜਿਹਾ ਕਾਗ਼ਜ਼ ਸੌਂਪਿਆ ਹੀ

੧੯੨.