ਪੰਨਾ:ਮਾਤਾ ਹਰੀ.pdf/192

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਸੀ ਗਿਆ।" ਪ੍ਰਧਾਨ ਨੇ ਇਸ ਗਲ ਤੇ ਹੋਰ ਚਾਨਣਾ ਪਾਉਣ ਦੀ ਕੋਸ਼ਸ਼ ਕੀਤੀ।

"ਜਿਸ ਏਜੈਂਟ ਨੂੰ ਤੂੰ ਖ਼ਬਰ ਭੇਜਣੀ ਸੀ, ਉਹਨੂੰ ਜਰਮਨ ਵਾਲਿਆਂ ਬਰੋਸੀਲ ਵਿਚ ਗ੍ਰਿਫਤਾਰ ਕਰ ਲਿਆ ਸੀ। ਅਤੇ ਜਦ ਤੈਨੂੰ ਪੈਰਸ ਛਡਿਆਂ ਤਿੰਨ ਹਫ਼ਤੇ ਹੋਏ ਸਨ ਤਾਂ ਉਹਨੂੰ ਗੋਲੀ ਨਾਲ ਉਡਾ ਦਿਤਾ ਗਿਆ ਸੀ।"

ਇਹ ਸਾਫ਼ ਦਿਸਦਾ ਹੈ ਕਿ ਮੁਕੱਦਮੇ ਵਿਚ ਇਥੋਂ ਤਕ ਪੁਜਕੇ ਵਕੀਲਾਂ ਨੂੰ ਕਾਫ਼ੀ ਯਕੀਨ ਹੋਵੇਗਾ ਕਿ ਮਾਤਾ ਹਰੀ ਠੀਕ ਹੀ ਅਪਰਾਧਨ ਸੀ। ਜਦ ਉਨ੍ਹਾਂ ਤਕਿਆ ਕਿ ਮਾਤਾ ਹਰੀ ਆਪਣਾ ਯਕੀਨ ਗਵਾ ਚੁਕੀ ਸੀ ਤਾਂ ਉਨ੍ਹਾਂ ਨੂੰ ਹੋਰ ਵੀ ਮਾਤਾ ਹਰੀ ਦੇ ਅਪਰਾਧਾਂ ਦਾ ਯਕੀਨ ਹੋ ਗਿਆ ਸੀ। ਉਹ ਮਾਤਾ ਹਰੀ ਦੀਆਂ ਝਿਝਕਾਂ ਅਤੇ ਉਹਦੇ ਟੁੱਟੇ ਫੁੱਟੇ ਉੱਤਰ ਵੇਖ ਰਹੇ ਸਨ। ਜਿਉਂ ਜਿਉਂ ਬੇਦਰਦ ਮੋਰ ਨੇ ਉਹਦੇ ਕੋਲੋਂ ਸਚਿਆਈ ਨਚੋੜਨ ਦਾ ਯਤਨ ਕਰਦਾ ਸੀ ਤਿਉਂ ਤਿਉਂ ਮਾਤਾ ਹਰੀ ਆਪਣਾ ਸ੍ਵੈ-ਕਾਬੂ ਅਤੇ ਸ੍ਵੈ-ਭਰੋਸਾ ਗਵਾਂਦੀ ਦਿਸਦੀ ਸੀ। ਪਰ ਭਾਵੇਂ ਉਨ੍ਹਾਂ ਪੂਰੀ ਕੋਸ਼ਸ਼ ਕੀਤੀ, ਉਹ ਮਾਤਾ ਹਰੀ ਨੂੰ ਆਪਣਾ ਕਸੂਰ ਮੰਨਾ ਨਾ ਸਕੇ। ਮਾਤਾ ਹਰੀ ਨੇ ਇਤਨਾ ਹੀ ਕਿਹਾ:

"ਮੈਨੂੰ ਪਤਾ ਨਹੀਂ ਮੈਂ ਉਸ ਕਾਗ਼ਜ਼ ਨਾਲ ਕੀ ਕੀਤਾ।"
ਹੋਰ ਉਹਦੇ ਕੋਲੋਂ ਕੁਝ ਨਾ ਅਖਵਾ ਸਕੇ।
ਫੇਰ ਉਨ੍ਹਾਂ ਮਾਤਾ ਹਰੀ ਕੋਲੋਂ ਮੈਡਰਿਡ ਵਿਚ ਰਹਿਣ ਬਾਰੇ ਸਵਾਲ ਕੀਤਾ:
"ਮੈਡਰਿਡ ਵਿਚ ਤੂੰ ਵਡੇ ਜਾਸੂਸ ਦੇ ਲਾਗ ਵਾਲੇ ਕਮਰੇ ਵਿਚ ਰਹਿੰਦੀ ਸੈਂ?"
"ਹਾਂ ਇਵੇਂ ਹੀ ਹੈ।"
ਇਹ ਬਰਲਨ ਤੋਂ ਆਇਆ। ਜਾਸੂਸ ਤੈਨੂੰ ਕਈ

੧੯੩.