ਸਮੱਗਰੀ 'ਤੇ ਜਾਓ

ਪੰਨਾ:ਮਾਤਾ ਹਰੀ.pdf/196

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਖਿਆ:-

“ਮੇਰੇ ਖ਼ਿਆਲ ਵਿਚ ਉਹ ਕੁਝ ਵੀ ਨਹੀਂ ਸਵਾਏ ਚਲਾਕ ਵੇਸਵਾ ਦੇ। ਉਹ ਹੁਣ ਪੁਟੀ ਗਈ ਹੈ।"

ਬੁਢਾ ਵਕੀਲ ਹਾਰ ਮੰਨਣ ਨੂੰ ਤਿਆਰ ਨਹੀਂ ਸੀ। ਉਹਨੇ ਕਦੀ ਸਵੈ-ਭਰੋਸੇ ਨੂੰ ਨਾ ਛਡਿਆ। ਉਹਨੇ ਕਿਹਾ:

“ਸਬਰ ਕਰੋ-ਓਨਾਂ ਚਿਰ ਤਕ ਸਬਰ ਕਰੋ ਜਿੰਨਾਂ ਚਿਰ ਮੈਂ ਗਵਾਹ ਨਹੀਂ ਭੁਗਤਾ ਲੈਂਦਾ। ਖ਼ਾਸ ਕਰਕੇ ਉਦੋਂ ਤਕ ਸਬਰ ਕਰੋ ਜਿੰਨਾਂ ਚਿਰ ਮੈਂ ਕਚਹਿਰੀ ਸਾਹਮਣੇ ਬੋਲ ਨਹੀਂ ਲੈਂਦਾ।"

ਹੁਣ ਤਕ ਪਤਾ ਨਹੀਂ ਕਾਫ਼ੀ ਹੁਸ਼ਿਆਰੀ ਵਿਚ ਰਹੀ ਸਵਾਏ ਇਕ ਦੋ ਸਮਿਆਂ ਦੇ ਜਦ ਉਹ ਗੁੱਸੇ ਵਿਚ ਆਕੇ ਕੁਝ ਬੋਲੀ ਸੀ ਜਾਂ ਉਸ ਵੇਲੇ ਬਹੁਤ ਹੀ ਘਾਬਰ ਗਈ ਸੀ ਜਦ ਪ੍ਰਧਾਨ ਨੇ ਦਸਿਆ ਕਿ ਸੈਕੰਡ ਬੀਉਰੋ ਮਾਤਾ ਹਰੀ ਦੀਆਂ ਹਰਕਤਾਂ ਨੂੰ ਬਹੁਤ ਹਦ ਤਕ ਜਾਣਦਾ ਸੀ। ਜਦੋਂ ਇਕ ਸਟ ਦੇ ਪਿਛੋਂ ਦੂਜੀ ਸਟ ਮਾਤਾ ਹਰੀ ਦੇ ਸਿਰ ਉੱਤੇ ਪੈਂਦੀ ਸੀ, ਉਹ ਬੁਢਾ ਵਕੀਲ ਉਹਦੇ ਵਲ ਨਜ਼ਰਾਂ ਕਰਕੇ ਤਕਦਾ ਸੀ। ਇਸ ਤਕਣੀ ਵਿਚ ਵਫਾ ਸੀ ਅਤੇ ਨਾਲ ਲਾਚਾਰੀ। ਖ਼ਬਰੇ ਉਹ ਮੁਆਫ਼ੀ ਮੰਗ ਰਿਹਾ ਸੀ ਕਿ ਉਹ ਮਾਤਾ ਹਰੀ ਨੂੰ ਦੁਖ ਤੋਂ ਬਚਾਣ ਦੇ ਅਸਮਰਥ ਸੀ। ਦੂਜੇ ਪਾਸੇ ਮਾਤਾ ਹਰੀ ਉਨ੍ਹਾਂ ਦੋਵਾਂ ਸਿਪਾਹੀਆਂ ਨਾਲ, ਜਿਹੜੇ ਉਹਦੀ ਨਿਗਰਾਨੀ ਲਈ ਸਨ, ਮਿਠੇ ਮਿਠੇ ਸਬਦ ਵਰਤ ਰਹੀ ਸੀ ਅਤੇ ਉਨਾਂ ਇਕਰਾਰ ਭਰੀਆਂ ਅੱਖਾਂ ਨਾਲ ਕੁਝ ਕਹਿ ਵੀ ਰਹੀ ਸੀ!

ਮਾਤਾ ਹਰੀ ਦਾ ਬਿਆਨ ਸੁਣਨ ਲਈ ਕਚਹਿਰੀ ਫੇਰ ਬੈਠੀ ਅਤੇ ਜਦ ਮਾਤਾ ਹਰੀ ਨੇ ਸੁਣਿਆ ਕਿ ਕੁਝ ਵੱਡੇ ਮਿਤ੍ਰਾਂ ਨੇ ਉਹਦੇ ਹਕ ਵਿਚ ਉਗਾਹੀ ਦੇਣ ਦੀ ਅਰਜ਼ ਮੰਨ ਲਈ ਸੀ ਤਾਂ ਮਾਤਾ ਹਰੀ ਖੁਸ਼ੀ ਖੁਸ਼ੀ ਸਾਰੇ ਨਖਰੇ ਤੇ ਚੋਹਲ

੧੯੭