ਕਰਨ ਲਗੀ। ਇਨਸਾਫ਼ ਦੀ ਮੇਜ਼ (bar) ਉੱਤੇ ਬੈਠ ਕੇ ਮਾਤਾ ਹਰੀ ਨੇ ਆਪਣੀਆਂ ਬੁਲ੍ਹੀਆਂ ਨੂੰ ਰੰਗ ਲਾਇਆ ਮੂੰਹ ਤੇ ਪਊਡਰ ਮਲਿਆ, ਖੁਸ਼ੀ ਖੁਸ਼ੀ ਉਸ ਬੁਢੇ ਵਕੀਲ ਦਾ ਪੇਸ਼ ਕੀਤਾ ਹੋਇਆ ਫੁੱਲਾਂ ਦਾ ਗੁਲਦਸਤਾ ਵੀ ਲੈ ਲਿਆ ਅਤੇ ਆਪਣੀਆਂ ਛਾਤੀਆਂ ਸਾਮ੍ਹਣੇ ਲਾ ਕੇ ਉਨਾਂ ਨੂੰ ਹੋਰ ਸੁਹੱਪਣਤਾ ਬਖਸ਼ੀ। ਉਹ ਫੇਰ ਖੁਸ਼ ਸੀ ਅਤੇ ਮੁਸਕ੍ਰਾ ਰਹੀ ਸੀ। ਸ਼ਾਇਦ ਕਿਸੇ ਲੁਕੀ ਉਮੀਦ ਨੂੰ ਪਾਲ ਰਹੀ ਸੀ। ਜਦ ਅੱਧੀ ਛੁੱਟੀ ਵੇਲੇ ਮਾਲਟਰੇ ਕਲੂਨੇਟ ਨਾਲ ਮੁਕੱਦਮੇ ਬਾਰੇ ਗਲ ਬਾਤ ਕੀਤੀ ਤਾਂ ਵਕੀਲ ਨੇ ਆਪਣੇ ਭਰੋਸੇ ਦੀ ਚਿਣਗ ਉਹਦੇ ਦਿਲ ਵਿਚ ਵੀ ਲਗਾ ਦਿਤੀ ਸੀ। ਪਰ੍ਹਾਂ ਸੁਟੀ ਹੋਈ ਚਾਕਲੈਟ ਮਠਿਆਈ ਲਿਆਂਦੀ ਗਈ ਅਤੇ ਮੁਲਜ਼ਮ ਨੇ ਚੰਗੀ ਤਰ੍ਹਾਂ ਖਾਧੀ। "ਲੁਟ ਪੁਟ" ਲੈਣ ਵਾਲੀਆਂ ਨਜ਼ਰਾਂ ਜਿਹੜੀਆਂ ਮਾਤਾ ਹਰੀ ਸੁਟਨੀਆਂ ਜਾਣਦੀ ਸੀ ਉਹਨੇ ਆਲੇ ਦੁਆਲੇ ਬੈਠੇ ਵਕੀਲਾਂ ਉੱਤੇ ਸੁਟੀਆਂ। ਅਤੇ ਇਹ ਭੀ ਆਖਿਆ ਜਾਂਦਾ ਹੈ ਕਿ ਮਾਤਾ ਹਰੀ ਮੋਰਨੇ ਉੱਤੇ ਵੀ ਮੁਸਕ੍ਰਾਈ ਸੀ।
ਅਤੇ ਉਨ੍ਹਾਂ ਗਵਾਹਾਂ ਬਾਰੇ?
ਪਹਿਲਾ ਨਮੂਨੇ ਦਾ ਡਿਪਲੋਮੈਂਟ ਸੀ, ਉਹਦੇ ਅੰਦਰ ਕੋਮਲਤਾ ਅਤੇ ਸ੍ਵੈ-ਭਰੋਸਾ ਸੀ। ਚੰਗਾ ਮੰਨਿਆ ਪ੍ਰਮੰਨਿਆ ਸੀ, ਪਰ ਉਸ ਵੇਲੇ ਇਤਨਾ ਘਬਰਾਇਆ ਹੋਇਆ ਸੀ ਕਿ ਜਦ ਮਾਤਾ ਹਰੀ ਨੇ ਉਹਨੂੰ ਬੁਲਾਇਆ ਤਾਂ ਮਾਤਾ ਹਰੀ ਨੇ ਆਪਣੀਆਂ ਅੱਖਾਂ ਦੂਜੇ ਪਾਸੇ ਕਰਕੇ ਬੁਲਾਇਆ ਸੀ ਤਾਂ ਜੋ ਉਹ ਹੋਰ "ਦੁਖੀ" ਨਾ ਹੋਵੇ।
"ਤੂੰ ਏਸ ਗਵਾਹ ਨੂੰ ਕਿਉਂ ਬੁਲਾਇਆ ਹੈ?" ਪ੍ਰਧਾਨ ਨੇ ਪੁਛਿਆ।
ਬਿਨਾ ਹਿਲੇ ਦੇ, ਬਿਨਾਂ ਗਵਾਹ ਵਲ ਦੇਖੇ ਦੇ ਮਾਤਾ ਹਰੀ ਨੇ ਆਪਣੀ ਮਿੱਠੀ ਜ਼ਬਾਨ ਨਾਲ ਕਿਹਾ:
੧੯੮