ਪੰਨਾ:ਮਾਤਾ ਹਰੀ.pdf/212

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਿਆਲ ਰਖਦਾ ਸੀ। ਕਿਹਾ ਨਹੀਂ ਜਾ ਸਕਦਾ ਕਿ ਦੋਵਾਂ ਵਿਚ ਕੀ ਕੀ ਗੱਲਾਂ ਹੋਈਆਂ ਪਰ ਇਤਨਾ ਖਿਆਲ ਜ਼ਰੂਰ ਪੈਂਦਾ ਹੈ ਕਿ ਪ੍ਰਧਾਨ ਪਾਨਕੋਅਨ ਨੂੰ ਬੜੀ ਦਿਲ ਹਿਲਾ ਦੇਣ ਵਾਲੀ ਅਪੀਲ ਸੁਣਨੀ ਪਈ ਸੀ। ਉਸ ਵੇਲੇ ਉਹ ਅਪੀਲ ਹੋਰ ਭੀ ਦਿਲ ਸੋਝਾਂ ਹੋ ਗਈ ਹੋਵੇਗੀ, ਕਿਉਂਕਿ ਸੱਚੀ ਵਫ਼ਾ ਨਾਲ ਗਲੇਫ਼ੀ ਹੋਈ ਸੀ। ਬੁਢਾ ਵਕੀਲ ਆਪਣੀ ਸਾਰੀ ਸੋਚ ਨੂੰ ਗਵਾ ਕੇ ਆਪਣੇ ਆਪ ਨੂੰ 'ਪਿਆਰ ਵਿਚ ਗਲਤਾਨ ਕਰ ਚੁਕਿਆ ਸੀ।

ਉਸ ਵੇਲੇ ਫਰਾਂਸ ਵਿਚ ਵਡੀ ਗੜਬੜ ਮਚੀ ਹੋਈ ਸੀ ਕਈ ਸਾਜ਼ਸ਼ਾਂ ਦਾ ਪਤਾ ਲਗ ਰਿਹਾ ਸੀ। ਜਰਮਨ ਵਾਲੇ ਅਤੇ ਹੋਰ ਵੈਰੀ ਫ਼ਰਾਂਸ ਦੀ ਜਮਹੂਰੀਅਤ ਨੂੰ ਮਾਨੋਂ ਬਰਬਾਦ ਕਰਨ ਤੇ ਤੁਲੇ ਹੋਏ ਸਨ। ਜਦ ਇਤਨੀਆਂ ਸਾਜ਼ਸ਼ਾਂ ਦਾ ਪਤਾ ਲਗ ਰਿਹਾ ਸੀ ਅਰ ਦੋਸ਼ੀਆਂ ਨੂੰ ਕਰੜੀਆਂ ਸਜ਼ਾਵਾਂ ਦਿਤੀਆਂ ਜਾ ਰਹੀਆਂ ਸਨ, ਤਾਂ ਕੀ ਮਾਤਾ ਹਰੀ ਦੇ ਬਚਾ ਦੀ ਕੋਈ ਆਸ ਹੈ ਸੀ? ਪਬਲਿਕ ਤਾਂ ਅਗੇ ਹੀ ਇਸ ਗੱਲ ਦੀ ਮੰਗ ਕਰ ਰਹੀ ਸੀ ਕਿ ਸਖ਼ਤ ਹੱਥ ਰਖਕੇ ਇਹੋ ਜਿਹੇ ਜੀਵਾਂ ਨੂੰ ਸਮਾਜ ਤੋਂ ਬਾਹਰ ਕਢਿਆ ਜਾਏ ਜਿਹੜੇ ਫਰਾਂਸ ਦੀ ਸ਼ਾਂਤੀ ਦਾ ਨਾਸ ਕਰਨਾ ਚਾਹੁੰਦੇ ਸਨ। ਤਾਂ ਕੀ ਕੋਈ ਪ੍ਰਧਾਨ ਏਸ ਗੱਲ ਦੀ ਦਲੇਰੀ ਕਰ ਸਕਦਾ ਸੀ ਕਿ ਉਸ ਇਸਤ੍ਰੀ ਦੀ ਸਜ਼ਾ ਨੂੰ ਘਟ ਕਰ ਦੇਵੇ ਜਿਸ ਉਤੇ ਏਸ ਗੱਲ ਦਾ ਪਕਾ ਸ਼ਕ ਸੀ ਕਿ ਉਹਨੇ ਹਜ਼ਾਰਾਂ ਫਰਾਂਸੀਸੀ ਸਿਪਾਹੀਆਂ ਨੂੰ ਮੌਤ ਦੀ ਘਾਟੇ ਚੜ੍ਹਾਇਆ ਪਰ ਅਜੇ ਭੀ ਪਛਤਾਂਦੀ ਨਹੀਂ ਸੀ।

ਪਰ ਫਿਰ ਵੀ ਬੁਢਾ ਵਕੀਲ ਅਤੇ ਮਾਤਾ ਹਰੀ ਕਿਸੇ ਆਸ ਦੀ ਚਿਣੰਗ ਹੇਠ ਨਿੱਘ ਲੈਣ ਦੀ ਕੋਸ਼ਿਸ਼ ਕਰ ਰਹੇ

੨੧੩.