ਸਮੱਗਰੀ 'ਤੇ ਜਾਓ

ਪੰਨਾ:ਮਾਤਾ ਹਰੀ.pdf/216

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਜੇਕਰ ਤੁਸਾਂ ਦੀਆਂ ਅੱਖਾਂ ਹਨ ਤਾਂ ਇਹਦੇ ਵਿਚ ਤੁਸੀ ਬਹੁਤ ਕੁਝ ਤਕ ਸਕੋਗੀਆਂ। ਜੇਕਰ ਚਾਹਵਾਂ ਤਾਂ ਸਾਰੀ ਕਾਇਨਾਤ ਨੂੰ ਇਸ ਉਤੋਂ ਨਿਛਾਵਰ ਕਰ ਦੇਵਾਂ।"

ਇਹਦੇ ਪਿਛੋਂ ਮਾਤਾ ਹਰੀ ਨੇ ਨਚਣਾ ਸ਼ੁਰੂ ਕੀਤਾ ਇਸ ਨਾਨਾਸ ਹੋਣ ਵਾਲੇ ਨਾਚ ਨੂੰ ਵੇਖਣ ਵਾਲੀਆਂ ਉਹ ਦੋਵੇਂ ਭੈਣਾਂ ਹੀ ਸਨ, ਪਰ ਕਿਆਸ ਲਾਇਆ ਕਿ ਮਾਤਾ ਹਰੀ ਨੇ ਆਪਣੇ 'ਸਾਰੇ ਜੀਵਨ ਦੀਆਂ ਗਲਾਂ ਨੂੰ ਇਕ ਨੁਕਤੇ ਉਤੇ ਜਮਾ ਕਰ ਕੇ ਇਹ ਨਾਚ ਨਚਿਆ ਹੋਵੇਗਾ। ਇਹ ਮਾਤਾ ਹਰੀ ਦਾ ਆਖ਼ਰੀ ਨਾਚ ਸੀ। ਉਹ ਖਵਰੇ ਏਸ ਨਾਚ ਰਾਹੀਂ ਆਪਣੇ ਆਪ ਨੂੰ ਅਟੱਲ ਜੀਵਨ ਦੇਣਾ ਚਾਹੁੰਦੀ ਸੀ। ਉਨ੍ਹਾਂ ਭੈਣਾਂ ਦਾ ਬਿਆਨ ਹੈ ਕਿ "ਮਾਤਾ ਹਰੀ ਨਾਚ ਕਰਦੀ ਆਪਣੇ ਸਾਰੇ ਫ਼ਿਕਰਾਂ ਨੂੰ ਭੁਲ ਗਈ ਸੀ। ਉਹਦੀ ਰਗ ਰਗ ਵਿਚੋਂ ਆਰਟ ਟਪਕ ਰਿਹਾ ਸੀ। ਅਸੀਂ ਉਦਾਸ ਸਾਂ ਪਰ ਮਖੌਲ ਭਰੀਆਂ ਨਜ਼ਰਾਂ ਅਸਾਂ ਵਲ ਸੁਟ ਰਹੀ ਸੀ।"

ਉਹ ਭੈਣਾਂ ਹੋਰ ਆਖ਼ ਵੀ ਕੀ ਸਕਦੀਆਂ ਸਨ, ਕਿਉਂਕਿ ਉਹ ਆਰਟ ਤੋਂ ਬਿਲਕੁਲ ਨਾਵਾਕਫ਼ ਸਨ।

ਮਾਤਾ ਹਰੀ ਦੇ ਜੀਵਨ ਦੀ ਰਾਤ ਪੂਰੀ ਹੋ ਗਈ। ਨੀਯਤ ਸਮੇਂ ਤੋਂ ਇਕ ਘੰਟਾ ਪਹੁਿਲੇ ਇਕ ਫ਼ੌਜੀ ਦਸਤਾ ਕੋਠੜੀ ਨੰਬਰ ਬਾਰਾਂ ਦੇ ਸਾਹਮਣੇ ਆ ਕੇ ਖਲੋ ਗਿਆ। ਦਰੋਗੇ ਨੇ ਪਤਾ ਦਿਤਾ ਕਿ ਮਾਤਾ ਹਰੀ ਅਜੇ ਸੌਂ ਰਹੀ ਸੀ।

ਸਿਰ ਉਤੇ ਮੌਤ ਨਚ ਰਹੀ ਸੀ, ਪਰ ਮਾਤਾ ਹਰੀ ਗੂੜ੍ਹੀ ਨੀਂਦੇ ਸੁਤੀ ਪਈ ਸੀ।

ਏਸ ਵੇਲੇ ਕਲੂਐਂਟ ਮੇਟਰੇ ਵੀ ਸਿਰ ਨੀਵਾਂ ਕੀਤੀ ਓਥੇ ਆ ਗਿਆ। ਫ਼ੌਜੀ ਅਫ਼ਸਰ ਨਹੀਂ ਸਨ ਚਾਹੁੰਦੇ ਕਿ ਬੁਢਾ ਵਕੀਲ ਏਸ ਵੇਲੇ ਓਥੇ ਆਵੇ, ਪਰ ਉਸ ਹਸਤੀ ਨੂੰ

੨੧੭.