ਪੰਨਾ:ਮਾਤਾ ਹਰੀ.pdf/218

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੁਸਾਂ ਨੂੰ ਦਸਣਾ ਚਾਹੁੰਦਾ ਹਾਂ ਕਿ ਤੁਸੀਂ ਅਜ ਮਾਤਾ ਹਰੀ ਨੂੰ ਗੋਲੀ ਦਾ ਨਿਸ਼ਾਨਾ ਨਹੀਂ ਬਣਾ ਸਕਦੇ। ਮੈਂ ਦਫ਼ਾ ਸਤਾਈ ਦਾ ਹਵਾਲਾ ਦੇ ਕੇ ਐਲਾਨ ਕਰਦਾ ਹਾਂ ਕਿ ਮਾਤਾ ਹਰੀ ਦੀ ਜ਼ਿੰਦਗੀ ਦਾ ਅੰਤ ਨਹੀਂ ਹੋ ਸਕਦਾ।"

ਬੁਢੇ ਵਕੀਲ ਦੇ ਏਸ ਐਲਾਨ ਨੇ ਗੋਲੇ ਦਾ ਕੰਮ ਕੀਤਾ। ਫ਼ੌਜੀ ਅਫ਼ਸਰ ਜਿਥੇ ਜਿਥੇ ਸਨ, ਓਥੇ ਹੀ ਮੂਰਤਾਂ ਬਣ ਗਈਆਂ। ਇਹ ਫ਼ੌਜੀ ਅਫ਼ਸਰ ਸਨ, ਕਾਨੂੰਨ ਤੋਂ ਵਾਕਫ਼ ਨਹੀਂ ਸਨ। ਪਰ ਮੈਟਰੋ ਕਲੂਐਂਟ ਦੇ ਮੂੰਹ ਤੋਂ ਇਕ 'ਦਫ਼ਾ' ਦਾ ਨਾਮ ਸੁਣ ਲੈਣਾ ਹੀ ਕਾਫ਼ੀ ਸੀ। ਉਹ ਜਾਣਦੇ ਨਹੀਂ ਸਨ ਕਿ ਏਸ ਦਫ਼ਾ ਦਾ ਕੀ ਅਰਥ ਸੀ। ਸਰਕਾਰੀ ਵਕੀਲ ਨੂੰ ਬੁਲਾਇਆ ਗਿਆ, ਜਿਸ ਨੇ ਦਸਿਆ ਕਿ "ਏਸ ਦਫ਼ਾ ਹੇਠਾਂ ਤੁਸੀਂ ਮਾਤਾ ਹਰੀ ਨੂੰ ਗੋਲੀ ਦਾ ਨਿਸ਼ਾਨਾ ਨਹੀਂ ਬਣਾ ਸਕਦੇ, ਕਿਉਂਕਿ ਉਹ ਗਰਭਵਤੀ ਹੈ।"

ਫ਼ੌਜੀ ਅਫ਼ਸਰ ਘਬਰਾ ਕੇ ਬੈਠ ਗਏ। ਉਨ੍ਹਾਂ ਦੇ ਚਿਹਰਿਆਂ ਉਤੇ ਮਾਯੂਸੀ ਦੇ ਚਿਨ੍ਹ ਪ੍ਰਤੱਖ ਸਨ। ਉਹ ਬੁਢੇ ਵਕੀਲ ਵਲ ਵੇਖ ਰਹੇ ਸਨ ਅਤੇ ਬੁਢਾ ਵਕੀਲ ਉਨ੍ਹਾਂ ਵਲ ਤਕ ਕੇ ਮੁਸਕ੍ਰਾ ਰਿਹਾ ਸੀ।

ਜੇਕਰ ਇਹ ਗੱਲ ਸੱਚੀ ਸੀ ਤਾਂ ਸੈਕੰਡ ਬੀਊਰੋ ਦੀ ਅਥੱਕ ਮਿਹਨਤ ਮਿਟੀ ਵਿਚ ਰੁਲ ਗਈ ਦਿਸਦੀ ਸੀ ਤੇ ਇਨਸਾਫ਼ ਉਤੇ ਕਾਨੂੰਨ ਦਾ ਗ਼ਾਲਬ ਹੋ ਜਾਣਾ ਸੀ।

"ਇਹ ਹੋ ਨਹੀਂ ਸਕਦਾ" ਦਰੋਗੇ ਨੇ ਚੀਖ ਕੇ ਕਿਹਾ "ਉਹਦੇ ਕੋਲ ਕੋਈ ਆਦਮੀ ਨਹੀਂ ਸੀ ਆਉਂਦਾ।"

"ਕੀ ਮੈਂ ਹਰ ਰੋਜ਼ ਉਹਦੇ ਮਿਲਣੇ ਨੂੰ ਨਹੀਂ ਸੀ ਆਉਂਦਾ? ਖਬਰੇ ਮੈਂ ਆਦਮੀ ਹੋਵਾਂ!"

"ਕੀ ਏਸ ਉਮਰ ਵਾਰੇ?" ਗੁਸੇ ਭਰੇ ਮੋਰਨੇ ਨੇ

੨੧੯.