ਪੰਨਾ:ਮਾਤਾ ਹਰੀ.pdf/219

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੁਛਿਆ।

"ਤੁਸਾਂ ਦੀ ਉਮਰ ਇਸ ਵੇਲੇ ਪੰਜਹੱਤਰ ਤੋਂ ਘਟ ਨਹੀਂ ਹੋਣੀ!'
"ਮੇਰੀ ਉਮਰ ਭਾਵੇਂ ਕਿਤਨੀ ਹੀ ਹੋਵੇ ਪਰ ਜਿਸ ਦਫ਼ਾ ਦਾ ਮੈਂ ਹਵਾਲਾ ਦਿਤਾ ਹੈ ਇਸ ਨੂੰ ਠੁਕਰਾ ਨਹੀਂ ਸਕਦੇ।"
ਫੌਜੀ ਦਸਤਾ ਉਸ ਗਲੀ ਰਾਹੀਂ ਮਾਰਚ ਕਰਦਾ ਉਸ ਕੋਠੜੀ ਵਲ ਜਾ ਰਿਹਾ ਸੀ। ਉਸ ਗਲੀ ਵਿਚ ਇਕ ਟਿਮ ਟਿਮਾਂਦਾ ਦੀਵਾ ਚਾਨਣ ਕਰ ਰਿਹਾ ਸੀ ਅਤੇ ਸਾਰੀ ਗਲੀ ਸਿਪਾਹੀਆਂ ਦੇ ਪੈਰਾਂ ਦੀ ਆਹਟ ਨਾਲ ਗੂੰਜ ਰਹੀ ਸੀ।
ਪਰ ਮਾਤਾ ਹਰੀ ਇਨ੍ਹਾਂ ਸਾਰੀਆਂ ਗੱਲਾਂ ਤੋਂ ਬੇਖ਼ਬਰ ਘੂਕ ਸੁਤੀ ਪਈ ਹੁਸੀਨ ਜਵਾਨਾਂ ਦੀ ਰੰਗੀਨ ਦੁਨੀਆਂ ਦੇ ਸੁਪਨੇ ਲੈ ਰਹੀ ਸੀ ਅਤੇ ਬੰਦਖਲਾਸੀ ਦੀਆਂ ਆਸਾਂ ਕਰ ਰਹੀ, ਸੀ।
ਏਸ ਤਰ੍ਹਾਂ ਪਿਆਰ ਅਤੇ ਆਜ਼ਾਦੀ ਦੇ ਸੁਫਨਿਆਂ ਤੋਂ ਮਾਤਾ ਹਰੀ ਨੂੰ ਇਕ ਦਮ ਜਗਾ ਕੇ ਉਨ੍ਹਾਂ ਸੂਰਤਾਂ ਦਾ ਦਰਸ਼ਨ ਕਰਾ ਦੇਣਾ ਜਿਹੜੇ ਪੰਜਾਹ ਹਜ਼ਾਰ ਮਰ ਗਿਆਂ ਦੇ ਨਾਸ ਉਤੇ ਬਦਲਾ ਲੈਣ ਲਈ ਦਰਵਾਜੇ ਤੇ ਖਲੋਤੇ ਕਾਹਲੇ ਪਏ ਹੋਏ ਸਨ, ਮਾਤਾ ਹਰੀ ਨੂੰ ਅਸਹਿ ਕਸ਼ਟ ਵਿਚ ਪਾ ਦੇਣਾ ਸੀ। ਉਨ੍ਹਾਂ ਦੇ ਸਾਥੀਆਂ ਨਾਲ ਬੇਦਰਦ ਕਮਾਈ ਹੋਈ ਬੇ-ਵਫ਼ਾਈ, ਉਹ ਅਣਗਿਣਤ ਦੁਖ, ਜ਼ਖ਼ਮੀਆਂ ਦੀਆਂ ਚੀਸਾਂ, ਯੁਵਤੀਆਂ ਦਾ ਰੋਣਾ ਕੁਰਲਾਣਾਸਭ ਕੁਝ ਉਨ੍ਹਾਂ ਫਰਾਂਸੀਸੀ ਅਫ਼ਸਰਾਂ ਨੂੰ ਭੁਲ ਗਿਆ, ਕਿਉਂਕਿ ਉਹ ਮਾਤਾ ਹਰੀ ਨੂੰ ਬੇ-ਲੋੜੀ ਤਕਲੀਫ ਵਿਚ ਨਹੀਂ ਸਨ ਸੁਟਣਾ ਚਾਹੁੰਦੇ। ਇਸ ਲਈ ਹਰ ਇਕ ਸਿਪਾਹੀ ਆਪਣੀ ਚਾਲ ਨਾਲ ਵਧ ਤੋਂ ਵਧ ਖੜਕਾਰ ਕਰ ਰਿਹਾ ਸੀ, ਤਾਂਕਿ ਕੋਠੜੀ

੨੨੦.