ਪੰਨਾ:ਮਾਤਾ ਹਰੀ.pdf/220

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਕ ਪਹੁਚਦਿਆਂ ਮਾਤਾ ਹਰੀ ਇਹ ਆਵਾਜ਼ ਸੁਣਕੇ ਜਾਗ ਪਵੇ। ਪਰ ਜਦ ਦਰਵਾਜ਼ਾ ਖੋਲ੍ਹਿਆ ਤਾਂ ਮਾਤਾ ਹਰੀ ਅਜੇ ਭੀ ਘੂਕ ਸੁਤੀ ਪਈ ਸੀ। ਉਹ ਦੋ "ਭੈਣਾਂ" ਬਿਸਤਰੇ ਵਿਚ ਬੈਠੀਆਂ ਅੱਖਾਂ ਮਲ ਰਹੀਆਂ ਸਨ। ਉਨ੍ਹਾਂ ਮਾਤਾ ਹਰੀ ਨੂੰ ਮਾੜਾ ਜਿਹਾ ਹਲੂਣਾ ਦੇਕੇ ਜਗਾਇਆ ਅਤੇ ਆਖਿਆ:

"ਸ੍ਰੀ ਮਤੀ ਜੀ ਸਮਾਂ ਨੇੜੇ ਆ ਗਿਆ ਹੈ।"
"ਕੀ ਆਖਿਆ ਜੇ?ਸਵੇਰੇ ਸਵੇਰ ਹੀ? ਇਹ ਸੰਭਵ ਨਹੀਂ ਸਕਦਾ, ਇਹ ਸੰਭਵ ਨਹੀਂ ਹੋ ਸਕਦਾ।"
"ਹਾਂ ਸਮਾਂ ਨੇੜੇ ਆ ਗਿਆ ਹੈ ਪਰ ਮੇਟਰੇ ਕਲੂਐਂਟ ਇਸ ਗੱਲ ਉਤੇ ਜ਼ੋਰ ਦੇ ਰਿਹਾ ਹੈ ਕਿ ਤੂੰ ਗਰਭਵਤੀ ਹੈਂ। ਕੀ ਇਹ ਸੱਚ ਹੈ? ਜੇ ਸੱਚ ਹੈ ਤਾਂ ਤੇਰੀ ਜਾਨ ਬਖਸ਼ੀ ਜਾ ਸਕਦੀ ਹੈ, ਪਰ ਡਾਕਟਰ ਦਾ ਮੁਆਇਨਾ ਜ਼ਰੂਰੀ ਹੋਵੇਗਾ।"
ਮਾਤਾ ਹਰੀ ਆਪਣੇ ਹਾਸੇ ਨੂੰ ਰੋਕ ਨਾ ਸਕੀ। ਕੋਲ ਖਲੋਤੇ ਡਾਕਟਰ ਨੂੰ ਆਖਿਆ!
"ਡਾਕਟਰ ਤੁਸਾਂ ਸੁਣਿਆ ਹੈ? ਮੇਰਾ ਪਿਆਰਾ ਬੁੱਢਾ ਕੀ ਆਖ ਰਿਹਾ ਹੈ। ਮੇਰੇ ਬਚਾਓ ਲਈ ਓਹਨੇ ਆਖ਼ਰ ਕਾਨੂੰਨ ਵਿਚੋਂ ਕੋਈ ਦਫ਼ਾ ਲਭ ਹੀ ਲਈ ਹੈ। ਅਜੀਬ ਮਸਖ਼ਰਾ ਹੈ।"
ਮਾਤਾ ਹਰੀ ਬੜੀ ਹੀ ਹਸੀ, ਇਹ ਗੱਲ ਸੋਚਕੇ ਕਿ ਬੁਢੇ ਵਕੀਲ ਨੇ ਉਹਦੀ ਜ਼ਿੰਦਗੀ ਬਚਾਣ ਦਾ ਕੀ ਨਿਰਾਲਾ ਢੰਗ ਸੋਚਿਆ ਸੀ। ਉਹਨੇ ਵਕੀਲ ਦੀ ਗੱਲ ਨੂੰ ਰੱਦਕੇ ਡਾਕਟਰ ਤੋਂ ਮੁਆਇਨਾ ਕਰਾਉਣ ਲਈ ਨਾਂਹ ਕਰ ਦਿਤੀ ਅਤੇ ਆਖਿਆ, "ਮੇਟਰੇ ਕਲੂਐਂਟ ਨੇ ਪਿਆਰ ਹਥੋਂ ਇਹ ਗੱਲ ਆਖ ਦਿਤੀ ਹੈਮੇਰੀ ਸਿਹਤ ਬਿਲਕੁਲ ਠੀਕ ਹੈ।" ਫੇਰ ਜਿੰਨੇ

੨੨੧.