ਪੰਨਾ:ਮਾਤਾ ਹਰੀ.pdf/221

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੋਕੀਂ ਉਥੇ ਹਾਜ਼ਰ ਸਨ ਉਨ੍ਹਾਂ ਨੂੰ ਬਾਹਰ ਜਾਣ ਲਈ ਆਖਿਆ ਕਿਉਂਕਿ ਜ਼ਿੰਦਗੀ ਦੇ ਆਖ਼ਰੀ ਸਫ਼ਰ ਉਤੇ ਜਾਣ ਲਈ ਮਾਤਾ ਹਰੀ ਆਪਣੇ ਆਪ ਦੀ ਤਿਆਰੀ ਕਰਨੀ ਚਾਹੁੰਦੀ ਸੀ, ਸਵਾਏ ਡਾਕਟਰ ਦੇ ਹੋਰ ਸਾਰੇ ਬਾਹਰ ਨਿਕਲ ਗਏ। ਮਾਤਾ ਹਰੀ ਇਸ ਤਰ੍ਹਾਂ ਕਪੜੇ ਪਾ ਰਹੀ ਸੀ ਮਾਨੋਂ ਕਿਸੇ ਨੂੰ ਮਿਲਣ ਜਾਣਾ ਸੀ।

ਫ਼ੌਜੀ ਅਫ਼ਸਰ ਫੇਰ ਮੇਟਰੈ ਕਲੂਐਂਟ ਕੋਲੋਂ ਬਚਾਉ ਦੇ ਬਾਰੇ ਸਵਾਲ ਪੁਛ ਰਹੇ ਸਨ, ਪਰ ਉਹ ਕੋਈ ਉੱਤਰ ਨਹੀਂ ਸੀ ਦੇ ਰਿਹਾ ਉਸ ਨੇ ਡਰਾਉਣੇ ਭਵਿਸ਼ ਅਗ ਸਿਰ ਨਿਵਾ ਦਿਤਾ। ਮਾਤਾ ਹਰੀ ਕੋਠੜੀ ਵਿਚ ਕਪੜੇ ਪਾਂਦੀ ੨ ਇਉਂ ਗਲਾਂ ਕਰ ਰਹੀ ਸੀ |

"ਡਾਕਟਰ ਇਹ ਲੋਕੀਂ ਖ਼ਿਆਲ ਕਰਦੇ ਹੋਣਗੇ ਕਿ ਮੈਂ ਇਨ੍ਹਾਂ ਨੂੰ ਦੇਖਦੇ ਸਾਰ ਢਾਹਾਂ ਮਾਰ ਕੇ ਰੋਣ ਲਗ ਪਵਾਂਗੀ। ਇਹ ਮੈਨੂੰ ਤਗੜਿਆਂ ਹੋਣ ਲਈ ਆਖਦੇ ਹਨ, ਹੌਸਲਾ ਕਰਨ ਲਈ ਕਹਿੰਦੇ ਹਨ। ਕਾਸ਼! ਇਨ੍ਹਾਂ ਨੂੰ ਪਤਾ ਹੁੰਦਾ ਕਿ ਮੈਂ ਕਿਤਨੀ ਗੂੜ੍ਹੀ ਨੀਂਦੇ ਸੌਂ ਰਹੀ ਸਾਂ ਜੇਕਰ ਕਿਸੇ ਦੂਸਰੇ ਦਿਨ ਆਕੇ ਮੈਨੂੰ ਇਸ ਤਰ੍ਹਾਂ ਬੇਦਾਰ ਕਰਦੇ ਮੈਂ ਇਨ੍ਹਾਂ ਨੂੰ ਕਦੇ ਮੁਆਫ਼ ਨਾ ਕਰਦੀ। ਮੈਨੂੰ ਸਮਝ ਨਹੀਂ ਆਉਂਦੀ ਕਿ ਸਵੇਰੇ ਸਵੇਰ ਦੋਸ਼ੀ ਨੂੰ ਗੋਲੀ ਨਾਲ ਮਾਰ ਦੇਣ ਦਾ ਕੀ ਲਾਭ? ਏਹ ਸਮਾਂ ਬਿਲਕੁਲ ਅਢੁਕਵਾਂ ਹੈ। ਹਿੰਦ ਵਿਚ ਏਸ ਤਰ੍ਹਾਂ ਨਹੀਂ ਹੁੰਦਾ। ਉਹ ਲੋਕੀ ਬਹੁਤ ਮੌਕੂਲ ਹਨ। ਓਥੇ ਜਦ ਕਿਸੇ ਨੂੰ ਮੌਤ ਦੀ ਸਜ਼ਾ ਦਿਤੀ ਜਾਂਦੀ ਹੈ ਤਾਂ ਇਵੇਂ ਸਾਰੀ ਰਸਮ ਅਦਾ ਹੁੰਦੀ ਹੈ ਜਿਵੇਂ ਕੋਈ ਤਿਓਹਾਰ ਹੁੰਦਾ ਹੈ। ਖੁਲ੍ਹੇ ਮੈਦਾਨ ਵਿਚ ਦਿਨ ਵੇਲੇ ਹਜ਼ਾਰਾਂ ਮਹਿਮਾਨ ਹਾਜ਼ਰ ਹੁੰਦੇ ਹਨ। ਚੌਹਾਂ ਪਾਸਿਆਂ ਤੋਂ ਖੁਸ਼ਬੂਆਂ ਦੀਆਂ ਲਪਟਾਂ ਆਉਂਦੀਆਂ ਹਨ ਉਹ ਇਕ ਅਜੀਬ ਸਮਾਂ ਹੁੰਦਾ ਹੈ। ਜੇਕਰ ਇਹ ਲੋਕੀ ਮੇਨੂੰ ਦੁਪਹਿਰ

੨੨੨.