ਪੰਨਾ:ਮਾਤਾ ਹਰੀ.pdf/229

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੀ ਨਹੀਂ ਸੀ।

ਦੁਨੀਆਂ ਦੀ ਸੋਹਣੀ ਨਿਰਾਲੀ ਇਸਤ੍ਰੀ ਮੌਤ ਨੇ ਹਮੇਸ਼ ਲਈ ਸਵਾ ਦਿਤੀ ਸੀ। ਉਹ ਇਸਤ੍ਰੀ ਜਿਸ ਨੇ ਅਸਲੀ ਫਰਜ਼ ਨੂੰ ਨਿਭਾਉਣ ਲਈ ਗੁਨਾਹ ਅਤੇ ਐਸ਼ ਆਰਾਮ ਦੇ ਫਲਸਫੇ ਨੂੰ ਦਸ ਕੇ ਦੁਨੀਆਂ ਵਿਚ ਆਪਣਾ ਨਾਮ ਹਮੇਸ਼ ਲਈ ਕਾਇਮ ਕਰ ਦਿਤਾ, ਸਚ ਮੁਚ ਫ਼ਰਾਂਸ ਦੀਆਂ ਗੋਲੀਆਂ ਨਾਲ ਵਿਨ੍ਹੀ ਗਈ ਸੀ।

"ਸਮਾਂ ਸਦੀਆਂ ਪਿਛੋਂ ਏਹੋ ਜਿਹੀਆਂ ਇਸਤ੍ਰੀਆਂ ਨੂੰ ਜਨਮ ਦਿੰਦਾ ਹੈ।"

ਉਹ ਫ਼ਰਾਂਸ ਜਿਸ ਨੇ "ਜੌਨ ਐਫ ਆਰਕ" ਜਿਹੀ ਇਸਤ੍ਰੀ ਨੂੰ ਸਾੜ ਸੁਟਿਆ ਸੀ, ਮਾਤਾ ਹਰੀ ਦਾ ਸੀਨਾ ਗੋਲੀਆਂ ਨਾਲ ਛਾਨਣੀ ਕਰ ਸੁਟਣਾ ਉਹਦੇ ਲਈ ਮੁਸ਼ਕਲ ਨਹੀਂ ਸੀ।

ਹੋ ਸਕਦਾ ਹੈ ਕਿ ਜਿਸ ਤਰ੍ਹਾਂ ਫਰਾਂਸ ਨੇ ਨੌਂ ਸਾਲ ਪਿਛੋਂ ‘ਜੌਨ ਆਫ ਆਰਕ’ ਨੂੰ ਉੱਚ ਹਸਤੀ ਮੰਨ ਲਿਆ ਸੀ ਏਸ ਤਰ੍ਹਾਂ ਮਾਤਾ ਹਰੀ ਨੂੰ ਭੀ ਉੱਚ ਹਸਤੀ ਕਬੂਲ ਲਵੇ ਅਤੇ ਆਪਣੀ ਕੀਤੀ ਹੋਈ ਗ਼ਲਤੀ ਉਤੇ ਅਫਸੋਸਕਰੇ।


੨੩੦