ਪੰਨਾ:ਮਾਤਾ ਹਰੀ.pdf/228

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਰੀ ਅਜੇ ਭੀ ਜੀਂਵਦੀ ਹੈ ਅਤੇ ਸ਼ਿਵ ਜੀ ਦੀ ਪੂਜਾ ਵਿਚ ਰੁਝੀ ਹੋਈ ਹੈ ਪਰ ਅਸਲ ਵਿਚ ਉਹ ਮਰ ਚੁਕੀ ਸੀ।

ਖਾਲੀ ਕਬਰ ਬਾਰੇ ਜੋ ਕੁਝ ਇਕ ਅੰਗ੍ਰੇਜ਼ ਲਿਖਾਰੀ ਲਿਖਦਾ ਹੈ ਉਹਦੇ ਤੇ ਇਤਬਾਰ ਨਹੀਂ ਹੁੰਦਾ ਉਹ ਲਿਖਦਾ ਹੈ:——

"ਮਾਤਾ ਹਰੀ ਦੀ ਮੌਤ ਦੇ ਪਹਿਲੋਂ ਮੈਡੀਕਲ ਕਾਲਜ ਨੇ ਸਰਕਾਰ ਅਗੇ ਅਰਜ਼ ਕੀਤੀ ਸੀ ਕਿ ਤਜਰਬੇ ਕਰਨ ਲਈ ਮਾਤਾ ਹਰੀ ਦੀ ਲਾਸ਼ ਉਨ੍ਹਾਂ ਨੂੰ ਦਿਤੀ ਜਾਵੇ ਏਸ ਕਰਕੇ ਲਾਸ਼ ਉਨ੍ਹਾਂ ਨੂੰ ਦੇਣ ਵਾਸਤੇ ਫਿਰ ਕਬਰ ਵਿਚੋਂ ਕਢ ਲਈ ਸੀ।"

ਫਰਾਂਸੀਸੀ ਅਫ਼ਸਰ ਭਾਵੇਂ ਕਿਤਨੇ ਹੀ ਬੁਰੇ ਹੋਣ ਪਰ ਇਤਨੇ ਸੰਗ-ਦਿਲ ਨਹੀਂ ਹੋ ਸਕਦੇ ਕਿ ਮਾਤਾ ਹਰੀ ਜਿਹੀ ਮਸ਼ਹੂਰ ਹਸਤੀ ਦੀ ਲਾਸ਼ ਨੂੰ ਕੁਤਿਆਂ ਵਾਂਗ ਕਬਰ ਤੋਂ ਕਢਕੇ ਸੁਟ ਦੇਣ, ਜੋ ਉਨ੍ਹਾਂ ਲਾਸ਼ ਲੈਣ ਦੀ ਇਜਾਜ਼ਤ ਲੈ ਹੀ ਲਈ ਸੀ ਤਾਂ ਦਬਣ ਦੀ ਕੀ ਲੋੜ ਸੀ।

ਉਸ ਵੇਲੇ ਫਰਾਂਸ ਵਿਚ ਮਾਤਾ ਹਰੀ ਦੇ ਕਈ ਪਿਆਰੇ ਮਿੱਤ੍ਰ ਸਨ ਜਿਹੜੇ ਮਾਤਾ ਹਰੀ ਦੀ ਲਾਸ਼ ਨੂੰ ਚੁੰਮਣਾਂ ਚਾਹੁੰਦੇ ਸਨ ਏਸ ਲਈ ਹੋ ਸਕਦਾ ਹੈ——ਅਤੇ ਸ਼ਾਇਦ ਅਸਲੀਅਤ ਭੀ ਇਹੋ ਹੋਵੇ——ਕਿ ਉਹਦੇ ਮਿੱਤ੍ਰਾਂ ਨੇ ਹੀ ਲਾਸ਼ ਨੂੰ ਕਢ ਲਿਆ ਸੀ।

ਅਜ ਤਕ ਭੀ ਇਹ ਗਲ ਮਸ਼ਹੂਰ ਹੈ ਕਿ ਮਾਤਾ ਹਰੀ ਬ੍ਰਹਮਾਂ ਦਾ ਰੂਪ ਧਾਰਿਆ ਹੋਇਆ ਸੀ। ਉਹ ਕਦੇ ਮਰ ਨਹੀਂ ਸਕਦੀ ਉਹ ਅਜੇ ਭੀ ਜੀਂਵਦੀ ਹੈ।

ਪਰ ਇਹ ਗਲ ਕੇਵਲ ਉਹਦੇ ਮਿੱਤ੍ਰਾਂ ਦਾ ਪਿਆਰ ਦਸਦੀ ਹੈ, ਜੇਕਰ ਮਾਤਾ ਹਰੀ ਜੀਂਵਦੀ ਹੁੰਦੀ ਤਾਂ ਵਡੀ ਲੜਾਈ ਦੀ ਸੁਲਾਹ ਪਿਛੋਂ ਆਪਣੇ ਆਪ ਨੂੰ ਦਰਸਾ ਦਿੰਦੀ ਕਿਉਂਕਿ ਆਪਣੇ ਆਪ ਨੂੰ ਲਕੋ ਕੇ ਰਖਣਾ ਉਹਦੀ ਆਦਤ

੨੨੯