ਸਮੱਗਰੀ 'ਤੇ ਜਾਓ

ਪੰਨਾ:ਮਾਤਾ ਹਰੀ.pdf/227

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਰਹੇ ਸਨ ਤਾਂ ਅਫ਼ਸਰ ਨੇ ਉੱਚੀ ਬਾਹੀਂ ਆਖਿਆ "ਕੀ ਇਸ ਲਾਸ਼ ਦਾ ਕੋਈ ਵਾਰਸ ਹੈ।

ਚੋਹੀਂ ਪਾਸੀਂ ਚੁੱਪ ਸੀ! ਲਾਸ ਨੂੰ ਲੈਣ ਲਈ ਕੋਈ ਅਗੇ ਨਾ ਆਇਆ।

ਏਸ ਗਲ ਵਿਚ ਸ਼ਕ ਨਹੀਂ ਕਿ ਇਸ ਸਮੇਂ ਮਾਤਾ ਹਰੀ ਦੇ ਕਿਸੇ ਮਿੱਤ੍ਰ ਨੂੰ ਸਵਾਏ ਬੁਢੇ ਵਕੀਲ ਦੇ ਨੇੜੇ ਨਹੀਂ ਸੀ ਆਉਣ ਦਿਤਾ ਗਿਆ। ਇਹ ਕਿਸ ਤਰ੍ਹਾਂ ਹੋ ਸਕਦਾ ਸੀ ਕਿ ਉਹ ਬੁੱਢਾ ਵਕੀਲ ਜਿਹੜਾ ਮਾਤਾ ਹਰੀ ਦੇ ਪਿਆਰ ਵਿਚ ਬਚਿਆਂ ਦੀ ਤਰ੍ਹਾਂ ਰੋ ਰਿਹਾ ਸੀ ਲਾਸ਼ ਨੂੰ ਕਬੂਲ ਨਾ ਕਰਦਾ। ਜੇ ਇਹ ਮੰਨ ਭੀ ਲਿਆ ਜਾਵੇ ਕਿ ਬੁਢੇ ਵਕੀਲ ਨੇ ਲਾਸ਼ ਦਾ ਵਾਰਸ ਬਨਣ ਵਿਚ ਚੁਪ ਤੋਂ ਕੰਮ ਲਿਆ ਤਾਂ ਏਸ ਵਿਚ ਜ਼ਰੂਰ ਕੋਈ ਕਾਨੂੰਨੀ ਨੁਕਤਾ ਹੋਣਾ ਏਂ ਸ਼ਾਇਦ ਇਹੋ ਹੋਵੇ ਕਿ ਵਕੀਲ ਹੋਣ ਦੀ ਹੈਸੀਅਤ ਵਿਚ ਉਹ ਵਾਰਸ ਨਹੀਂ ਸੀ ਹੋ ਸਕਦਾ। ਸ਼ਾਇਦ ਹੇਠ ਲਿਖਿਆ ਵਾਕਿਆ ਏਸ ਗਲ ਉਤੇ ਜ਼ਿਆਦਾ ਰੌਸ਼ਨੀ ਪਾ ਸਕੇ।

ਓਸ ਸ਼ਾਮ ਸਾਰੀ ਦੁਨੀਆਂ ਨੂੰ ਪਤਾ ਲਗ ਗਿਆ ਕਿ ਮਾਤਾ ਹਰੀ ਨੂੰ ਗੋਲੀ ਦਾ ਨਿਸ਼ਾਨਾ ਬਣਾ ਦਿਤਾ ਗਿਆ ਸੀ। ਹਜ਼ਾਰਾਂ ਆਦਮੀ ਮਾਤਾ ਹਰੀ ਦੀ ਕਬਰ ਉਤੇ ਇਕੱਠੇ ਹੋਣ ਲਗੇ ਪਰ ਅਸਲ ਵਿਚ ਉਹ ਕਬਰ ਖ਼ਾਲੀ ਸੀ। ਉਸੇ ਰਾਤ ਕਬਰ ਨੂੰ ਖੋਦ ਕੇ ਸੰਦੁਕ ਨੂੰ ਕਢ ਲਿਆ ਗਿਆ ਸੀ। ਬਿਜਲੀ ਵਾਂਗ ਇਹ ਖ਼ਬਰ ਸਾਰੇ ਸ਼ਹਿਰ ਵਿਚ ਫੈਲ ਗਈ ਕਿ ਮਾਤਾ ਹਰੀ ਦੇ ਮਿੱਤ੍ਰਾਂ ਨੇ ਮਾਤਾ ਹਰੀ ਨੂੰ ਬਚਾ ਲਿਆ ਸੀ। ਉਹ ਖਾਲੀ ਕਾਰਤੂਸਾਂ ਵਾਲਾ ਕਿਸਾ ਭੀ ਮਸ਼ਹੂਰ ਹੋ ਗਿਆ। ਸਾਰੇ ਸ਼ਹਿਰ ਵਿਚ ਸੁਨ-ਸਨੀ ਵਰਤ ਗਈ। ਅਜ ਭੀ ਤੁਹਾਨੂੰ ਪੈਰਸ ਵਿਚ ਕਈ ਇਹੋ ਜਿਹੇ ਆਦਮੀ ਮਿਲਣਗੇ ਜਿਨ੍ਹਾਂ ਦਾ ਇਹ ਖ਼ਿਆਲ ਹੈ ਕਿ ਮਾਤਾ

੨੨੮