ਪੰਨਾ:ਮਾਤਾ ਹਰੀ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਚੁੱਪ ਵਿਚ ਜਾ ਵਸੀ। ਮਾਤਾ ਹਰੀ ਦੇ ਪੈਰਸ ਵਿਚ ਰਹਿੰਦੇ ਚਾਹਵਾਨਾਂ ਨੂੰ ਏਸ ਵਿਛੋੜੇ ਦਾ ਬੜਾ ਦੀ ਦੁਖ ਹੋਇਆਉਨ੍ਹਾਂ ਮਹਿਸੂਸ ਕੀਤਾ ਕਿ ਛਾਲਾਂ ਮਾਰਦੇ ਹਰਨੋਟੇ ਦੀਆਂ ਜੰਘਾਂ ਟੁੱਟ ਗਈਆਂ, ਉਡਦੇ ਪੰਛੀ ਦੇ ਖੰਭ ਕੁਤਰੇ ਗਏ।

ਮਾਤਾ ਹਰੀ ਉਸ ਥਾਂ ਨਾਲ ਘ੍ਰਿਣਾ ਕਰਦੀ ਸੀ।

“ਕੀ ਮੈਂ ਬਾਕੀ ਦੇ ਦਿਨ ਇਥੇ ਕਟਣੇ ਹਨ?" ਉਹਨੇ ਜਨਵਰੀ ੧੯੦੪ ਵਿਚ ਆਖਿਆ।

ਜਿਨ੍ਹਾਂ ਪੈਰਸ ਦੀਆਂ ਮੌਜਾਂ ਵੇਖੀਆਂ ਹਨ ਉਹ ਸਮਝ ਜਾਣਗੇ ਕਿ ਨਾਈਮੈਗੂ ਪਿੰਡ ਜਹੇ ਦੀਆਂ ਖੁਸ਼ੀਆਂ ਉਹਦੇ ਮੁਕਾਬਲੇ ਤੇ ਕੀ ਅਰਥ ਰਖ ਸਕਦੀਆਂ ਸਨ। ਇਹ ਸਚਮੁਚ ਏਸ ਸਮੇਂ ਦੀ ਕੈਦ ਸੀ ਜਿਸ ਨੇ ਉਹਨੂੰ ਦੂਜੀ ਇਨਤਹਾ ਤੇ ਲਿਜਾਣ ਲਈ ਪ੍ਰੇਰਿਆਜਦੋਂ ਉਹ ਆਜ਼ਾਦ ਹੋ ਗਈ। ਬੇਅੰਤ ਲੈਂਪਾਂ ਦੀ ਥਾਂਏ ਸੂਰਜ ਦੀ ਚਮਕ ਹੀ ਚਮਕ ਸੀ; ਨਾਚ ਵੇਖਣ ਵਾਲੀਆਂ ਬੁੱਢੀਆਂ ਠੇਰੀਆਂ ਹੀ ਸਨ, ਜਿਹੜੀਆਂ ਪੜਦੇ ਪਿਛੋਂ ਲੁਕ ਲੁਕ ਤਕਦੀਆਂ ਸਨ; ਰਾਗ ਦੀ ਥਾਂਏ ਸ਼ਹਿਰ ਕਮੇਟੀ ਦੇ ਵਜਦੇ ਘੰਟੇ ਹੀ ਸਨ!

“ਮੈਂ ਝਬਦੇ ਜਾਂ ਚਰਾਕੀ ਜਰੂਰ ਜਿਤ ਜਾਵਾਂਗੀ’’, ਉਹ ਧੁੰਧ ਜਹੀ ਵਿਚੋਂ ਚੀਖ਼ ਉਠਦੀ ਸੀ।

ਤੇ ਫੇਰ ਇਕ ਦਿਨ ਹਿੰਮਤ ਕੀਤੀ। ਉਹ ਪੈਰਸ ਵਿਚ ਇੰਝ ਉਤਰੀ ਜਿਵੇਂ ਬਿਜ਼ਲੀ ਦੀ ਕੜਕ। ਉਹ ਹੁਣ ਮਾਰਗਰੈਟ ਨਹੀਂ ਸੀ। ਹੁਣ ਪੜਦਾ ਲਾਲ ਨਾਚੀ ਲਈ ਉਠਦਾ ਹੈ।

੨੬.