ਜਿਸ ਦੀ ਉਹ ਆਪਣੇ ਆਪ ਨੂੰ ਵੱਡੀ ਪ੍ਰਚਾਰਕ ਕਹਿੰਦੀ ਸੀ
ਖੁਲ੍ਹ ਕੇ ਦਸਦੀ ਸੀ।ਮਾਤਾ ਹਰੀ ਦਾ ਆਦਰਸ਼ ਸੀ ਮਸ਼ਹੂਰ
ਬੜੀ ਮਸ਼ਹੂਰ "ਵੇਸਵਾ" ਬਣਨ ਦਾ! ਇਥੇ ਪਹੁੰਚਣ ਲਈ ਉਹਨੇ ਆਪਣੇ ਜਨਮ ਦੀ ਕਹਾਣੀ ਬਣਾਈ ਤੇ ਨਾਲ ਆਰਟ ਦੀ ਮਦਦ ਲਈ। ਉਹਨੇ ਆਪਣੇ ਸੋਹਣੇ ਸਰੀਰ ਨੂੰ ਦਸਣ ਦੇ ਸਮੇਂ ਲਭੇ, ਕਈ ਅਦਾਆਂ ਨਾਲ ਲੋਕਾਂ ਨੂੰ ਕਾਬੂ ਕਰਨ ਦੀ ਕੋਸ਼ਸ਼ ਕੀਤੀ। ਹੋਰ ਬਾਕੀ ਸਭ ਕੁਝ ਕਾਮ-ਵਾਸ਼ਨਾ ਨੂੰ ਛਪਾਣ, ਠੀਕ ਸਾਬਤ ਕਰਨ ਅਤੇ ਉਕਸਾਣ ਲਈ ਸਜਾਵਟ ਸੀ।“ਜਦ ਮੈਂ ਬਚਪਨ ਵਿਚ ਪਵਿਤ੍ਰ ਗੰਗਾ ਦੇ ਕਢੇ ਰਾਜਿਆਂ ਸਾਹਮਣੇ ਨਚੀ......।'
ਮੰਦਰਾਂ ਵਿਚ ਜੋ ਨਾਚ ਆਦਿ ਹੁੰਦਾ ਹੈ ਉਹਦੀ ਬਾਬਤ ਮਾਤਾ ਹਰੀ ਨੇ ਕਤਾਬਾਂ ਪੜ੍ਹ ਪੜ੍ਹ ਕੇ ਕੁਝ ਜਾਣਿਆ। ਜਾਂ ਐਵੇਂ ਮਾਮੂਲੀ ਜਿਹਾ ਨਾਚ ਜਾਵਾ ਵਿਚ ਉਨ੍ਹਾਂ ਨਿੱਕੀਆਂ ਨਿੱਕੀਆਂ ਦੇਵਦਾਸੀਆਂ ਦਾ ਤੱਕਿਆ ਜਦੋਂ ਉਹ ਆਪਣੇ ਪਤੀ ਨਾਲ ਉਥੇ ਗਈ ਸੀ। ਪਰ ਇਨ੍ਹਾਂ ਨਾਚੀਆਂ ਅਤੇ ਮੰਦਰਾਂ ਦੀਆਂ “ਅਪੱਛਰਾਂ" ਵਿਚ ਬੜਾ ਫ਼ਰਕ ਹੈ: ਇਕ ਪੁਰਾਣੇ ਰਵਾਜਾਂ ਦੀ ਵਿਗੜੀ ਹੋਈ ਤਸਵੀਰ ਹੈ, ਦੂਜੀ ਕਾਮ ਵਾਸ਼ਨਾ ਨੂੰ ਧਰਮ ਦੇ ਪੜਦੇ ਪਿਛੇ ਲੁਕ ਕੇ ਪੂਰਾ ਕਰਨ ਦਾ ਰਾਹ ਹੈ।
ਖਵਰੇ ਕਈ ਸਮੇਂ ਹੁੰਦੇ ਹੋਣਗੇ ਜਦ ਮਾਤਾ ਹਰੀ ਏਸ ਨਾਚ ਨੂੰ ਸਚੇ ਦਿਲੋਂ ਸੰਜੀਦ ਹੋ ਕੇ ਕਰਦੀ ਹੋਵੇਗੀ, ਪਰ ਇਹ ਸਮਝ ਲੈਣਾ ਕਿ ਇਨ੍ਹਾਂ ਨਾਚਾਂ ਪਿਛੇ ਕੋਈ ਧਾਰਮਕ ਮਨੋਰਥ ਸੀ, ਇਕ ਭੁਲ ਹੈ। ਜਦੋਂ ਮਾਤਾ ਹਰੀ ਸੈਂਟ-ਲਾਜਾਰੀ ਦੇ ਕੈਦਖ਼ਾਨੇ ਵਿਚ ਕੈਦ ਸੀ ਤਾਂ ਉਹਨੇ ਕੈਦਖਾਨੇ ਦੇ ਡਾਕਟਰ ਅਰ ਬੇਨਤੀ ਕੀਤੀ ਕਿ ਉਹਨੂੰ ਸਮਾਂ ਗੁਜ਼ਾਰਨ ਲਈ ਕੋਈ ਚੰਗੀਆਂ ਕਿਤਾਬਾਂ ਪੜ੍ਹਨ ਲਈ ਦਿਤੀਆਂ ਜਾਣ। ਡਾਕਟਰ ਨੇ
੨੮.