ਪੰਨਾ:ਮਾਤਾ ਹਰੀ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਤਨੀ ਹਰਾਨ ਕਰਨ ਵਾਲੀ ਨਹੀਂ ਜਿਤਨੀ ਇਹ ਕਿ ਉਹ ਕਿਉਂ ਜਾਸੂਸਨ ਬਣ ਗਈ। ਪੈਸੇ ਦਾ ਲਾਲਚ ਕਦੀ ਉਹਦੇ ਕੋਲੋਂ ਇਹ ਕੰਮ ਨਹੀਂ ਸੀ ਕਰਾ ਸਕਦਾ। ਜਾਸੂਸਾਂ ਨੂੰ ਪੈਸਾ ਵੀ ਕਦੀ ਬਾਹਲਾ ਨਹੀਂ ਮਿਲਦਾ ਐਵੇਂ ਪੜਦਾ ਹੀ ਹੈ। ਨਾਲੇ ਮਾਤਾ ਹਰੀ ਤਾਂ ਨਾਚ ਰਾਹੀਂ ਬੇਅੰਤ ਮਾਇਆ ਕਮਾ ਸਕਦੀ ਸੀ। ਉਹਦੇ ਉਤੇ ਕਈ ਰੁਪਿਆਂ ਵਾਰਨ ਲਈ ਤਿਆਰ ਸਨ। "ਉਹ ਤਾਂ ਧਨ ਨੂੰ ਬਾਰੀਆਂ ਰਾਹੀਂ ਬਾਹਰ ਸੁਟਦੀ ਸੀ।" ਉਹਨੇ ਕੇਵਲ ਇਕ ਵਾਰੀ ਜਰਮਨ ਅਫਸਤ ਕਲੋਂ ਪੈਸੇ ਮੰਗੇ। ਜਦੋਂ ਉਹ ਮੈਡਰਿਡ ਵਿਚ ਫਸ ਗਈ ਸੀ।

ਫਰਾਂਸ ਦਾ ਮੈਜਰ ਮੈਸਰਡ ਕਹਿੰਦਾ ਹੈ ਕਿ ਮਾਤਾ ਹਰੀ ਦੇ ਘਮੰਡ ਜਾਂ ਮਾਨ ਨੇ ਇਹ ਖਤਰਨਾਕ ਨੌਕਰੀ ਕਬੂਲ ਕਰਨ ਲਈ ਜ਼ੋਰ ਦਿਤਾ। ਇਹ ਸਚ ਹੈ ਕਿ ਮਾਤਾ ਹਰੀ ਵਡੇ ਵਡੇ ਆਦਮੀਆਂ ਨੂੰ ਆਪਣੇ ਅਸਰ ਹੇਠ ਲਿਆਉਣਾ ਲੋਚਦੀ ਸੀ। ਸਪੇਨ ਦਾ ਇਕ ਅਫਸਰ ਵੀ ਏਸੇ ਖਿਅਲ ਦਾ ਹੈ ਤੇ ਕਹਿੰਦਾ ਹੈ:

“ਮਾਤਾ ਹਰੀ ਫਿਤਰਤ ਮੁਤਾਬਕ ਅਗ ਨਾਲ ਖੇਡਨਾ ਚਾਹੁੰਦੀ ਸੀ-ਉਹਦੀ ਜ਼ਿੰਦਗੀ ਵਲ ਝਾਤੀ ਮਾਰੋ। ਓਹ ਇਕ ਅਯਾਸ਼ੀ ਦੇ ਪਿਛੋਂ ਦੂਜੀ ਅਯਾਸ਼ੀ ਨਾਲ ਭਰੀ ਪਈ ਹੈ। ਇਕ ਅਯਾਸ਼ੀ ਲਗ-ਪਗ ਪਹਿਲੀ ਜਹੀ ਹੁੰਦੀ ਹੈ। ਆਦਮੀ ਇਕ ਤਰ੍ਹਾਂ ਦੀਆਂ ਚੀਜ਼ਾਂ ਲੈ ਲੈ ਕੇ ਰਜ ਜਾਂਦਾ ਹੈ--ਮਾਤਾ ਹਰੀ ਨੂੰ ਜਦ ਪੁਰਾਨੀਆਂ ਗਲਾਂ ਖੁਸ਼ੀ ਦੇਣੋਂ ਹਟ ਗਈਆਂ ਤਾਂ ਉਹ ਹੋਰ ਖ਼ਤਰਨਾਕ ਕੰਮਾਂ ਵਿਚ ਪੈਣ ਲਗ ਪਈ। ਇਹ ਕੁਝ ਹੀ ਸੀ।

ਸਾਰੇ ਜਾਂ ਕੁਝ ਕਾਰਣ ਹੋਣ—ਤਾਕਤ ਲਈ ਪਿਆਰ, ਆਪਣੇ ਮਾਨ ਨੂੰ ਖੁਰਾਕ ਦੇਣ ਦਾ ਲਾਲਚ, ਨਵੀਆਂ ਜਿਸ-

੩੯.