ਪੰਨਾ:ਮਾਤਾ ਹਰੀ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੂਮਿਕਾ


ਮਾਤਾ ਹਰੀ ਦੇ ਰੋਮਾਂਚ ਨਾਲ ਭਰੇ ਕੰਮ ਕੁਝ ਲੋਕਾਂ ਦੇ ਦਿਲਾਂ ਵਿੱਚ ਉਹ ਹਮਦਰਦੀ ਲੈ ਆਂਵਦੇ ਹਨ ਜਿਹੜੀ ਕਦੀ ਹੀ ਜਾਸੂਸਾਂ ਨਾਲ ਕੀਤੀ ਜਾਂਦੀ ਹੈ। ਇਸ ਪੇਸ਼ੇ ਦੇ ਮਨੁੱਖਾਂ ਅਤੇ ਇਸਤ੍ਰੀਆਂ ਨੂੰ ਵੈਰੀ ਹਮੇਸ਼ ਸਰਾਪ ਹੀ ਦੇਂਦੇ ਹਨ। ਅਤੇ ਖ਼ਤਰੇ ਨਾਲ ਪਿਆਰ ਰਖਣ ਵਾਲੇ ਐਵੇਂ ਚੋਰੀ ਛਿਪੀ ਮਾੜੀ ਜਿਹੀ ਸ਼ਲਾਘਾ ਹੀ ਕਰਦੇ ਹਨ। ਤਾਂ ਫਿਰ ਇਹ ਤਾਰਾ ਕਿਉਂ ਦੂਸਰੇ ਜਜ਼ਬਾਤ ਜਗਾਏ? ਇਹਦਾ ਪੱਖ ਕਰਨ ਵਾਲੇ ਕਿਉ ਸ਼ਹਿਜ਼ਾਦੇ ਸਟੇਟਸਮੈਨ ਆਰਟਿਸਟ ਹੋਣ ਤੇ ਉਹ ਵਫਾਦਾਰ ਸ਼ਹਿਰ-ਵਾਸੀ ਹੋਣ ਜਿਨ੍ਹਾਂ ਦੇ ਦੇਸਾਂ ਨੂੰ ਮਾਤਾ ਹਰੀ ਨੇ ਬੜਾ ਹੀ ਹਾਣ ਪਹੁੰਚਾਇਆ ਹੋਵੇ?

ਪਹਿਲਾ ਕਾਰਨ ਇਹ ਸੀ ਕਿ ਮਾਤਾ ਹਰੀ ਬੜੀ ਹੀ ਸੁਹੱਪਣਤਾ ਦੀ ਮਾਲਕਾਣੀ ਸੀ, ਅਤੇ ਦੂਜੇ ਉਹਨੇ ਆਪਣਾ ਜਾਲ ਪੈਰਿਸ ਵਿਚ ਵਛਾਇਆ। ਉਹਦਾ ਆਰਟ ਤੇ ਉਹਦੀ ਸੂਖਸ਼ਮ ਸ਼ਖਸੀਅਤ ਨੇ ਬੜੀ ਖਿੱਚ ਪਾਈ। ਇਕ ਫ਼ਰਾਂਸੀਸੀ ਕਦੀ ਬਹੁਤਾ ਮੋਟਾ ਬਹੁਤਾ ਬੁੱਢਾ ਜਾਂ ਬਹੁਤਾ ਕੋਝਾ

੫.