ਨਹੀਂ ਹੋ ਸਕਦਾ ਕਿ ਉਹ ਇਕ ਸੁਹਣੀ ਯੁਵਤੀ ਨੂੰ ਨਾ ਪਿਆਰੇ
ਇਸ ਅਸਲੀਅਤ ਵਿਚ ਵੀ ਇਕ ਸਵਾਲ ਹਲ ਹੈ।ਆਮ ਜਾਸੂਸਨ ਪਿਆਰ ਕਰਨ ਦੇ ਯੋਗ ਨਹੀਂ ਹੁੰਦੀ। ਪਰ ਕੀ ਉਹ ਇਸਤ੍ਰੀ ਜਿਸਦੀ ਫ਼ਿਤਰਤ ਵਿੱਚ ਰੋਮਾਂਚ ਹੋਵੇ। ਅਮੀਰਾਨਾ ਖ਼ਿਆਲ ਹੋਣ, ਅੰਦਰ ਜਵਾਨੀ ਦੀ ਅਬੁੱਝ ਚਿਣਗ ਹੋਵੇ, ਦਰਦ ਵਾਲੀ ਅਤੇ ਸ਼ਹਿਰਨ ਤਬੀਅਤ ਹੋਵੇ
ਇਕ ਕਾਮਯਾਬ ਨਾਵਲ ਜਾਂ ਨਾਟਕ ਦੀ ਆਦਰਸ਼ਕ ਨਾਇਕਾ ਬਣਨ ਦੀਆਂ ਸਾਰੀਆਂ ਖੂਬੀਆਂ ਨਹੀਂਂ ਰਖਦੀ?ਮਾਤਾ ਹਰੀ ਦੇ ਜ਼ਿੰਦਗੀ ਅਤੇ ਮੌਤ ਨਾਟਕ ਅਤੇ ਖਾਸ ਕਰਕੇ ਸਿਨੇਮਾਂ ਦੇ ਲਿਖਾਰੀਆਂ ਦੀ ਮਲਕੀਅਤ ਹੋ ਗਈ ਹੈ। ਉਹਦੇ ਜਾਸੂਸਨ ਨਾ ਅਤੇ ਇਸ਼ਕੀਆ ਪਿਆਰ ਦੀ ਪ੍ਰਚਾਰਕ ਹੋਣ ਦਾ ਸਾਰਾ ਇਤਿਹਾਸ ਇਤਨਾ ਦਿਲਚਸਪੀ ਰੋਮਾਂਚ ਅਤੇ ਦੁੱਖਾਂ ਤਕਲੀਫ਼ਾਂ ਨਾਲ ਭਰਿਆ ਹੋਇਆ ਹੈ ਕਿ ਇਹ ਖ਼ਿਆਲੀ-ਸਾਹਿੱਤ ਦੀਆਂ ਲਹਿਰਾਂ ਹੇਠ ਗੋਤੇ ਖਾਈ ਜਾਂਦਾ ਹੈ ਅਤੇ ਸਚਿਆਈ ਬਿਲਕੁਲ ਅਖੀਓਂ ਉਹਲੇ ਹੋਈ ਜਾਂਦੀ ਹੈ। ਕੋਈ ਜਾਸੂਸੀ ਕਹਾਣੀ ਨਹੀਂ ਜਿਹੜੀ ਇਹਦੇ ਨਾਮ ਤੇ ਨਾ ਮੜ੍ਹੀ ਜਾਂਦੀ ਹੋਵੇ ਕੋਈ ਸਾਜ਼ਸ਼ ਨਹੀਂ ਜਿਹੜੀ ਇਹਦੇ ਆਲੇ ਦੁਆਲੇ ਭੌਂਂ ਕੇ ਹੋਰ ਡਰਾਉਣੀ ਨਾ ਹੁੰਦੀ ਹੋਵੇ। ਇਵੇਂ ਕਈ ਗਲਾਂ ਇਹ ਜਿਹੀਆਂ ਮਾਤਾ ਹਰੀ ਦੇ ਨਾਮ ਉੱਤੇ ਪ੍ਰਚਲਤ ਹੋ ਗਈਆਂ ਹਨ ਜਿਨ੍ਹਾਂ ਦਾ ਕੋਈ ਸਬੂਤ ਨਹੀਂ ਮਿਲਦਾ। ਮਾਤਾ ਹਰੀ ਦੀ ਜ਼ਿੰਦਗੀ ਪਹਿਲੇ ਹੀ ਨਿਰਾਲੀਆਂ ਅਤੇ ਦਿਲਕਸ਼ ਗਲਾਂ ਨਾਲ ਭਰੀ ਪਈ ਹੈ ਕਿ ਹੋਰ ਵਾਧੂ ਗਲਾਂ ਲਾਣ ਦੀ ਕੋਈ ਲੋੜ ਹੀ ਨਹੀਂ ਦਿਸਦੀ। ਇਸ ਲਈ ਅਗਲੇ ਸਫਿਆਂ ਵਿਚ "ਖ਼ਿਆਲ" ਨੂੰ ਉਡਾਰੀਆਂ ਨਹੀਂ ਲਾਉਣ ਦਿਤੀਆਂ।
੬.