ਪੰਨਾ:ਮਾਤਾ ਹਰੀ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਦੇ ਕਰਦੇ ਸ਼ਕ ਵਿਚ ਪਕੜੇ ਜਾਂਦੇ ਸਨ। ਜੰਗ ਦੇ ਸਾਲਾਂ ਵਿਚ ਇੰਗਲੈਂਡ ਤੋਂ ਸਿਗਰਟਾਂ ਦੇ ਬੜੇ ਹੀ ਆਰਡਰ ਹੋਏ ਪਰ ਪੂਰੇ ਬੜੇ ਹੀ ਘਟ ਹੋਏ। ਇਸ ਤਰ੍ਹਾਂ ਫ਼ਰਾਂਸ ਵਿਚ ਇਤਨੀਆਂ ਨਸ਼ੇ ਵਾਲੀਆਂ ਚੀਜ਼ਾ ਆਈਆਂ ਜਿਤਨੀਆਂ ਪਹਿਲੇ ਕਦੀ ਵਰਤੀਆਂ ਨਹੀਂ ਸਨ ਗਈਆਂ।

ਇਨ੍ਹਾਂ ਗਲਾਂ ਤੋਂ ਪਤਾ ਲਗਦਾ ਹੈ ਕਿ ਮਾਤਾ ਹਰੀ ਕਿਉਂ ਜਾਸੂਸਨ ਹੁੰਦੀ ਹੋਈ ਨਾਚੀ ਵੀ ਰਹੀ। ਉਤਲੇ ਲਿਖੇ ਤਰੀਕੇ-ਨਸ਼ੇ ਅਤੇ ਸਿਗਰਟਾਂ ਵੇਚਨ ਵਾਲੇ-ਆਮ ਹੋ ਗਏ ਸਨ। ਮਾਤਾ ਹਰੀ ਨਾਚੀ ਅਤੇ 'ਵੇਸਵਾ" ਦਾ ਕੰਮ ਕਰਦੀ ਹੋਈ ਆਪਣੀਆਂ ਜ਼ੁੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾ ਸਕਦੀ ਸੀ। ਪਬਲਿਕ ਲੋਕਾਂ ਨਾਲ ਸਿਧਾ ਮੇਲ ਜੋਲ ਹੋ ਜਾਂਦਾ ਸੀ ਅਤੇ ਸ਼ਕ ਵੀ ਘਟ ਹੀ ਹੁੰਦਾ ਸੀ

ਕਈ ਵਾਰੀ ਜਦ ਸ਼ਕ ਵਿਚ ਪਕੜੀ ਜਾਂਦੀ ਸੀ ਤਾਂ ਉਹਦਾ ਪੇਸ਼ਾ ਉਹਦੀ ਬੰਦ ਖਲਾਸ ਕਰਾ ਦੇਂਦਾ ਸੀ। ਇਹ ਦੇਖ ਕੇ ਦੂਜੇ ਬੀਊਰੋ-ਫਰਾਂਸ ਦੇ ਖੁਫੀਆ ਮਹਿਕਮੇ ਨੂੰ ਬੜਾ ਗੁਸਾ ਆਉਂਦਾ ਸੀ, ਕਿਉਂਕਿ ਉਨ੍ਹਾਂ ਨੂੰ ਮਾਤਾ ਹਰੀ ਦੀਆਂ ਸ਼ਰਾਰਤਾਂ ਅਤੇ ਚਲਾਕੀਆਂ ਦਾ ਪੂਰੀ ਤਰ੍ਹਾਂ ਪਤਾ ਸੀ ਭਾਵੇਂ ਅਜੇ ਪੂਰੀਆਂ ਸ਼ਹਾਦਤਾਂ ਨਹੀਂ ਸਨ ਮਿਲਦੀਆਂ।

੬੧.