ਪੰਨਾ:ਮਾਤਾ ਹਰੀ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਵੇਲੇ ਉਠਦਾ ਹੈ ਜਦ ਉਨ੍ਹਾਂ ਖਬਰਾਂ ਨੂੰ ਭੇਜਣ ਦਾ ਸਵਾਲ ਆ ਜਾਏ! ਜੇਕਰ ਜਾਸੂਸ ਗਲਤ ਹਰਕਤ ਕਰਕੇ ਸ਼ਕ ਪੈਦਾ ਕਰ ਦੇਵੇ ਤਾਂ ਉਹਨੂੰ ਚੰਗੀ ਤਰ੍ਹਾਂ ਅਤੇ ਜਲਦੀ ਇਹ ਗਲ ਸਾਬਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਕਿ “ਮੈਂ ਤੇ ਉਥੇ ਰਹੀ ਨਹੀਂ ਸਾਂ। ਮੈਨੂੰ ਇਸ ਗਲ ਦਾ ਕੀ ਪਤਾ। ਇਹ ਪਹਿਲਾਂ ਮਿਥਿਆ ਹੋਇਆ ਬਹਾਨਾ ਇਤਨਾ ਚੰਗਾ ਹੋਣਾ ਚਾਹੀਦਾ ਹੈ ਕਿ ਅਗਲਿਆਂ ਨੂੰ ਯਕੀਨ ਆ ਜਾਵੇ। ਨਹੀਂ ਤੇ ਹਰਕਤਾਂ ਤੋਂ ਸ਼ਕ ਉਪਜ ਕੇ ਕੈਦ ਵਿਚ ਜਾਣਾ ਅਵਸ਼ ਹੋ ਜਾਂਦਾ ਹੈ।

ਜਰਮਨ ਖੁਫੀਆ ਪੁਲੀਸ ਦੇ ਛੋਟੇ ਛੋਟੇ ਸਪਾਹੀਆਂ ਨੂੰ ਪਹਿਲੇ ਹੀ ਬਹਾਨੇ ਸਿਖਲਾਏ ਜਾਂਦੇ ਸਨ ਅਤੇ ਉਨ੍ਹਾਂ ਦੀ “ਰੀਹਰਸਲ' ਵੀ ਹੁੰਦੀ ਸੀ ਤਾਂ ਕਿ ਜਦ ਉਹ ਪਕੜੇ ਜਾਣ ਤਾਂ ਸ਼ੱਕ ਦੂਰ ਕਰ ਸਕਣ। ਆਮ ਕਰਕੇ ਉਨ੍ਹਾਂ ਨੂੰ ਜਰਮਨੀ, ਅਸਟਰੀਆ ਜਾਂ ਕਿਸੇ ਹੋਰ ਥਾਂ ਦੀ ਬਣੀ ਹੋਈ ਉਹ ਚੀਜ਼ ਦੇਈ ਰਖਦੇ ਸਨ ਜਿਸਦਾ ਕੋਲ ਰਖਣਾ ਕਾਨੂੰਨ ਬੰਦ ਸੀ। ਨਸ਼ੇ ਵਾਲੀਆਂ ਚੀਜ਼ਾਂ ਆਮ ਕਰਕੇ ਛੁਪਣ ਲਈ ਪੜਦੇ ਬਣ ਜਾਂਦੀਆਂ ਸਨ। ਜੇਕਰ ਜਾਸੂਸ ਕੋਕੇਨ, ਜਾਂ ਅਫੀਮ ਰਖਦਾ ਹੋਇਆ ਖੁਫੀਆ ਕੰਮ ਕਰਨ ਦੇ ਸ਼ਕ ਵਿਚ ਪਕੜਿਆ ਜਾਂਦਾ ਸੀ ਤਾਂ ਉਹਦੇ ਕੋਲ ਘੜਿਆ ਘੜਾਇਆ ਬਹਾਨਾ ਤਿਆਰ ਹੁੰਦਾ ਸੀ ਕਿ ਉਹ ਕਿਉਂ ਅਖ ਬਚਾ ਕੇ ਏਧਰ ਉਧਰ ਚਲਦਾ ਸੀ।

“ਮੈਂ ਚੋਕੀਂਂ-ਮਾਰ ਹਾਂ ਜਾਸੂਸ ਨਹੀਂ।

ਇਹ ਸ਼ਬਦ ਮੁਖਾਲਫ ਜਾਸੂਸੀ ਮਹਿਕਮੇ ਦੇ ਸਪਾਹੀਆਂ ਵਾਸਤੇ ਇਤਨੇ ਆਮ ਹੋ ਗਏ ਸਨ ਕਿ ਉਹ ਚੋਂਕੀ-ਮਾਰ ਅਤੇ ਜਾਸੂਸ ਨੂੰ ਇਕੋ ਹੀ ਜਮਾਤ ਵਿਚ ਦਾਖਲ ਕਰਨ ਲਗ ਪਏ ਸਨ। ਇੰਗਲੈਂਡ ਵਿਚ ਉਨ੍ਹਾਂ ਥਾਵਾਂ ਤੇ ਜਿਥੇ ਸਿਗਰਟ ਪੀਣਾ ਆਮ ਨਹੀਂ ਸੀ, ਜਾਸੂਸ ਸਿਗਰਟਾਂ ਦਾ ਪ੍ਰਚਾਰ

੬੦.