ਪੰਨਾ:ਮਾਤਾ ਹਰੀ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲੇ ਮੈਂ ਇਹ ਵੀ ਦੇਖਦਾ ਸਾਂ ਕਿ ਸਰੀਰ ਤੇਲਗੀਆਂ ਝਰੀਟਾਂ ਆਰਟ ਦਾ ਨਤੀਜਾ ਸੀ, ਬੇ-ਰਹਿਮੀ ਦਾ ਨਹੀਂ। ਮੈਨੂੰ ਕੋਈ ਹਰਾਨੀ ਨ ਹੋਈ ਜਦ ਉਹ ਵਕੀਲ ਕੋਲ ਨ ਗਈ।"

ਜਰਮਨ ਆਪਣੇ ਜਾਸੂਸਾਂ ਦਾ ਵੀ ਇਤਬਾਰ ਨਹੀਂ ਸਨ ਕਰਦੇ। ਇਸ ਲਈ ਜਾਸੂਸ ਦੇ ਉਤੇ ਜਾਸੂਸ ਛਡੇ ਹੋਏ ਸਨ, ਤੇ ਜਦ ਕੋਈ ਫਰਜ ਨੂੰ ਨਿਭਾਉਣ ਵਿਚ ਅਨਗਹਿਲੀ ਕਰਦਾ ਦਿਸਦਾ ਸੀ ਤਾਂ ਸਜਾ ਪਾ ਲੈਂਦਾ ਸੀ। ਮਾਤਾ ਹਰੀ ਵੀ ਇਕ ਅਮੀਰ ਦੇ ਜ਼ੇਰ ਨਜ਼ਰ ਰਹਿੰਦੀ ਸੀ। ਇਸ ਅਮੀਰ ਨੇ ਹੀ ਮਾਤਾ ਹਰੀ ਨੂੰ ਪੈਰਸ ਵਿਚ ਇਕ ਚੰਗਾ ਜਿਹਾ ਮਕਾਨ ਲੈ ਦਿਤਾ ਹੋਇਆ ਸੀ। ਜਦ ਮਾਤਾ ਹਰੀ ਨੇ ਆਪਣੀ ਥਾਂ ਪਕੀ ਬਣਾ ਲਈ ਅਤੇ ਫਰਾਂਸ ਨਾਲ ਮਿਤ੍ਰਤਾ ਗੰਢ ਲਈ ਤਾਂ ਇਹ ਜਰਮਨ-ਅਮੀਰ ਤਸਵੀਰ ਤੋਂ ਲਾਂਭੇ ਹੋ ਗਿਆ।

ਇਹ ਆਮ ਖਿਆਲ ਕੀਤਾ ਜਾਂਦਾ ਹੈ ਕਿ ਖੁਫੀਆ ਮਹਿਕਮੇ ਦੇ ਨੌਕਰ ਨੂੰ ਜਿਤਨਾ ਵੀ ਹੋ ਸਕੇ ਛੁਪ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਕਿਧਰੇ ਫਸ ਨ ਜਾਏ ਅਤੇ ਨਾ ਹੀ ਉਹਦੇ ਤੇ ਸ਼ਕ ਹੋਣਾ ਸ਼ੁਰੂ ਹੋ ਜਾਏ। ਪਰ ਇਹ ਇਕ ਅਨਜਾਣ ਆਦਮੀ ਦਾ ਖਿਆਲ ਹੈ। ਜਿਤਨੇ ਵੀ ਉਘੇ ਜਾਸੂਸ ਸਪਾਹੀ ਹੋਏ ਹਨ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਉਹ ਉਹ ਕੰਮ ਕਰਨੇ ਪਏ ਹਨ ਜਿਸ ਕਰਕੇ ਪਬਲਿਕ ਦੇ ਸਾਮ੍ਹਣੇ ਖੁਲਮ ਖੁਲਾ ਆਉਣਾ ਪਿਆ ਹੈ। ਟਰੀਬਿਸ਼ ਲਿੰਕਨ ਦੀ ਹੀ ਉਦਾਹਰਨਾ ਲੈ ਲਵੋ: ਇਹ ਜਰਮਨ ਖੁਫ਼ੀਆ ਪੁਲੀਸ ਦਾ ਮੈਂਬਰ ਹੁੰਦਾ ਹੋਇਆ ਬਰਤਾਨਵੀ ਪਾਰਲੀਮੈਂਟ ਦਾ ਵੀ ਮੈਂਬਰ ਰਿਹਾ ਸੀ।

ਅਸਲ ਗਲ ਇਹ ਹੈ ਕਿ ਜਾਸੂਸ ਨੂੰ ਖਬਰਾਂ ਅਕਠੀਆਂ ਕਰਨ ਵਿਚ ਕੋਈ ਇਤਨੀ ਤਕਲੀਫ ਨਹੀਂ ਹੁੰਦੀ ਜਿਤਨੀ ਇਨ੍ਹਾਂ ਖਬਰਾਂ ਨੂੰ ਥਾਂ ਸਿਰ ਪਹੁੰਚਾਨ ਵਿਚ। ਜਿਸ ਦੇ ਵੀ ਪੰਜ ਇੰਦਰੇ ਕੰਮ ਕਰਦੇ ਹਨ ਉਹ ਮਾੜੇ ਜਹੇ ਖਤਰੇ ਵਿਚ ਪੈ ਕੇ ਬਹੁਤ ਕੁਝ ਜਾਣ ਸਕਦਾ ਹੈ, ਪਰ ਪਤਾ ਲਗ ਜਾਣ ਦਾ ਡਰ

੫੯.