ਪੰਨਾ:ਮਾਤਾ ਹਰੀ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਦ ਸਰ ਐਡਵਰਡ ਗਰੇ ਨੇ ਐਲਾਨ ਕੀਤਾ ਕਿ ਬਰਤਾਨੀਆ ਵੀ ਜੰਗ ਵਿਚ ਸ਼ਾਮਲ ਹੋਵੇਗਾ, ਉਸ ਰਾਤ ਨੂੰ ਸਕਾਟਲੈਂਡ ਯਾਰਡ-ਬਰਤਾਨੀਆ ਦਾ ਖੁਫੀਆ ਮਹਿਕਮਾ -ਆਪਣੇ ਕਾਗਜ਼ਾਂ ਦੀ ਪੜਚੋਲ ਕਰ ਰਿਹਾ ਸੀ ਤੇ ਜਰਮਨ ਵਾਕਫਕਾਰਾਂ ਨਾਲ ਮਿਲ ਮਿਲਾ ਰਿਹਾ ਸੀ। ਜਦੋਂ ਸ਼ਹਿਨਸ਼ਾਹ ਵਿਲੀਅਮ ਬਕਕਿੰਗਹਮ ਮਹੱਲ ਵਿਚੋਂ ਗਿਆ ਤਾਂ ਉਹਦੇ ਨਾਲ ਕਈ ਅਫਸਰ ਵੀ ਸਨ। ਇਕ ਅਫ਼ਸਰ ਮਹੱਲ ਵਿਚੋਂ ਨਿਕਲ ਕੇ ਇਕ ਨਾਈ ਦੀ ਦੁਕਾਨ ਤੇ ਚਲਿਆ ਗਿਆ। ਇਹ ਦੁਕਾਨ ਇਕ ਦੂਰ ਦੁਰੇਡੇ ਲੁਕੀ ਹੋਈ ਥਾਂ ਤੇ ਸੀ। ਇਸ ਗਲ ਨੇ-ਕਿ ਇਕ ਵੱਡਾ ਅਫ਼ਸਰ ਮਹੱਲ ਨੂੰ ਛਡਕੇ ਇਕ ਨਾਈ ਦੀ ਦੁਕਾਨ ਤੇ ਜਾਏ-ਸ਼ਕ ਪਾ ਦਿਤਾ। ਇਸ ਸਟੇਟਸਮੇਨ ਦਾ ਮੇਜਬਾਨ ਅਰਨਸਟ ਨਾਮੀ ਨਾਈ ਸੀ। ਉਹਦੇ ਮਾਪੇ ਜਰਮਨ ਦੇ ਰਹਿਣ ਵਾਲੇ ਸਨ, ਭਾਵੇਂ ਉਹ ਜੰਮਿਆ ਇੰਗਲੈਂਡ ਹੀ ਸੀ। ਪੁਲੀਸ ਨੇ ਉਸ ਨਾਈ ਨੂੰ ਚੰਗੀ ਤਰ੍ਹਾਂ ਦੇਖਿਆ ਤੇ ਪਤਾ ਲਗਿਆ ਕਿ ਉਹ ਜਰਮਨ, ਖੁਫੀਆ ਪੁਲੀਸ ਦਾ "ਲੈਟਰ ਬਕਸ" ਸੀ। ਜਾਂ ਇੰਝ ਆਖ ਲਵੋ ਕਿ ਬਰਲਨ ਤੋਂ ਉਹਨੂੰ ਚਿੱਠੀਆਂ ਦਾ ਬੰਡਲ ਜਿਹਾ ਆਉਂਦਾ ਸੀ ਜਿਸ ਉਤੇ ਅੰਗ੍ਰੇਜ਼ੀ ਟਿਕਟਾਂ ਪਹਿਲੇ ਹੀ ਲਗੀਆਂ ਹੋਈਆਂ ਹੁੰਦੀਆਂ ਸਨ। ਇਹ ਅਰਨਸਟ ਉਨ੍ਹਾਂ ਨੂੰ ਵਖਰੇ ਵਖਰੇ ਡਾਕਖਾਨਿਆਂ ਵਿਚ ਵੰਡ ਦੇਂਦਾ ਸੀ। ਇਨ੍ਹਾਂ ਚਿੱਠੀਆਂ ਵਿਚ ਜਾਸੂਸਾਂ ਨੂੰ ਹਦਾਇਤਾਂ ਦਿਤੀਆਂ ਹੁੰਦੀਆਂ ਸਨ।

ਅਰਨਸਟ ਨੂੰ ਏਸ ਕੰਮ ਲਈ ਮਹੀਨੇ ਵਿਚ ਇਕ ਪੌਂਡ ਤਨਖ਼ਾਹ ਵਜੋਂ ਮਿਲਦਾ ਸੀ।

ਏਸ ਖੋਜ ਤੋਂ ਸਾਰੇ ਪ੍ਰਦੇਸੀ ਜਾਸੂਸਾਂ ਦਾ ਪਤਾ ਲਗ ਗਿਆ। ਉਨ੍ਹਾਂ ਦੀ ਗੁਝੀ ਬੋਲੀ ਦੀ ਸਮਝ ਵੀ ਆ ਗਈ ਤੇ ਸਾਰੀਆਂ ਹਦਾਇਤਾਂ ਪੜ੍ਹ ਲਈਆਂ ਗਈਆਂ।

੬੪.