ਪੰਨਾ:ਮਾਤਾ ਹਰੀ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਨਾਵਟੀ ਕਾਗਜਾਂ ਦੀ ਲੋੜ ਨਹੀਂ ਸੀ। ਉਹ ਬੇਤਰਫਦਾਰ ਸੀ, ਮੰਨੀ-ਪ੍ਰਮੰਨੀ ਨਾਚੀ ਸੀ ਤੇ ਉਹਦਾ ਰਾਹ ਸਾਫ਼ ਕਰਨ ਲਈ ਕਈ ਅਫ਼ਸਰ ਹਾਜ਼ਰ ਸਨ। ਪਰ ਪੈਰਸ ਜਾਣ ਲਈ ਉਹਨੂੰ ਵੀ ਕੁਝ ਕਾਰਨ ਦਸਣਾ ਪਿਆ। ਹਾਲੈਂਡ ਵਿਚ ਰਹਿਦੇ ਫ਼ਰਾਂਸ ਦੇ ਨਮਾਇੰਦੇ ਨੂੰ ਮਾਤਾ ਹਰੀ ਕਿਹਾ ਕਿ ਉਹ ਪੈਰਸ ਵਿਚ ਆਪਣੀ ਜਾਇਦਾਦ ਨੂੰ ਵੇਚਣ ਜਾ ਰਹੀ ਸੀ। ਏਸ ਗਲ ਦੇ ਨਾਲ ਜਦ ਡਚ ਕੈਬੀਨਟ ਦੇ ਅਫ਼ਸਰ ਦੀ ਮਰਜ਼ੀ ਆ ਗਈ ਤੇ ਨਾਲ ਹੀ ਫਰਾਂਸ ਦੇ ਅਫ਼ਸਰ ਦੀ ਤਾਂ ਏਸ ਗਲ ਦਾ ਯਕੀਨ ਹੋ ਗਿਆ ਅਤੇ ਮਾਤਾ ਹਰੀ ਨੂੰ ਪੈਰਸ ਜਾਣ ਲਈ ਕਾਗਜ਼ ਦਿਤੇ ਗਏ।

ਜਰਮਨ ਖੁਫ਼ੀਆ ਮਹਿਕਮੇ ਦੇ ਅਫ਼ਸਰ ਨੇ ਮਾਤਾ ਹਰੀ ਨੂੰ ਖ਼ਰਚੇ ਲਈ ਤੀਹ ਹਜ਼ਾਰ ਮਾਰਕਸ (ਉਸ ਵੇਲ ਸੱਤ ਹਜ਼ਾਰ ਪੰਜ ਸੌ ਡਾਲਰ) ਦਿਤੇ। ਏਸ ਗਲ ਦਾ ਪਤਾ ਬਰਤਾਨਵੀ ਖੁਫ਼ੀਆ ਮਹਿਕਮੇ ਨੂੰ ਲਗ ਗਿਆ। ਉਹਨੇ ਫ਼ਰਾਂਸ ਵਾਲਿਆਂ ਨੂੰ ਦਸ ਦਿਤਾ। ਮਾਤਾ ਹਰੀ ਉਤੇ ਟੈਕਸ ਲਾਇਆ ਗਿਆ ਤੇ ਨਾਲ ਹੀ ਜਵਾਬ-ਤਲਬੀ ਹੋ ਗਈ। ਸਵਾਲ ਪੁਛਣ ਵਾਲੇ ਨੂੰ ਮਾਤਾ ਹਰੀ ਨੇ ਹਕਾਰਤ ਦੀ ਨਜ਼ਰ ਨਾਲ ਤੱਕਿਆ ਤੇ ਕੁਝ ਗੁਸਤਾਖੀ ਭਰੇ ਲਹਿਜੇ ਵਿਚ ਕਿਹਾ “ਇਹ ਸਚ ਹੈ ਕਿ ਮੈਂ ਆਪਣੇ ਮਿੱਤ੍ਰ-ਜਿਹੜਾ ਜਰਮਨ ਖੁਫ਼ੀਆ ਮਹਿਕਮੇ ਦਾ ਅਫਸਰ ਹੈ-ਕੋਲੋਂ ਤੀਹ ਹਜ਼ਾਰ ਮਾਰਕਸ ਲਏ ਹਨ, ਪਰ ਇਹ ਜਾਸੂਸ ਦੀ ਤਨਖਾਹ ਨਹੀਂ, ਇਹ ਮੇਰੇ ਅਹਿਸਾਨਾਂ (Farous) ਦੀ ਕੀਮਤ ਹੈ, ਕਿਉਂਕਿ ਮੈਂ ਉਸ ਦੀ ਮਿਸਟਰੈਸ ਸਾਂ।" “ਹਾਂ, ਅਸੀ ਤੁਸਾਂ ਦੀ ਗੂੜ੍ਹੀ ਮਿਤ੍ਰਤਾ ਬਾਰੇ ਜਾਣਦੇ ਹਾਂ, ਪਰ ਉਹ ਬਹੁਤ ਹੀ ਦਿਆਲ ਹੋਇਆ ਹੋਣਾ ਹੈ ਕਿ ਉਹਨੇ ਤੇਰੇ ਨਾਲ ਇਤਨੀ ਸਖ਼ਾਵਤ ਕੀਤੀ।’’ ਤੀਹ ਹਜ਼ਾਰ ਮਾਰਕਸ ਵਿਚ ਸਖ਼ਾਵਤ? ਇਹ ਮੇਰੀ ਆਮ ਕੀਮਤ ਹੈ। ਮੇਰੇ

੬੬.