ਲਗਿਆਂ ਪੈਰਸ ਵਿਚ ਕੋਈ ਖੁਸ਼ੀ ਦੀਆਂ ਪਾਰਟੀਆਂ ਕੀਤੀਆਂ। ਫ਼ਰਾਂਸ਼ ਦੀ ਖੁਫੀਆ ਪੁਲੀਸ ਨੂੰ ਵੀ ਮੰਨਣਾ ਪਿਆ ਕਿ ਕਪਤਾਨ ਮਾਰੋਵ ਦੀ ਮਿਤ੍ਰਤਾ ਵਾਲੀ ਕਹਾਣੀ ਠੀਕ ਸੀ ਤੇ ਸੇਵਾ ਕਰਨ ਦਾ ਖਿਆਲ ਵੀ ਠੀਕ ਹੋ ਸਕਦਾ ਸੀ। ਏਸ ਕਹਾਣੀ ਵਿਚ ਇਕ ਹੀ ਕਸੂਰ ਸੀ। ਮਾਤਾ ਹਰੀ ਨੇ ਦਸਿਆ ਸੀ ਕਿ ਉਹ ਸਰਕਾਰੀ ਤੌਰ ਉਤੇ ਰੇਡਕਰਾਸ ਵੱਲੋਂ ਜਾ ਰਹੀ ਸੀ, ਪਰ ਅਸਲ ਵਿਚ ਮਾਤਾ ਹਰੀ ਰੈਡ ਕਰਾਸ ਵਾਲਿਆਂ ਨੂੰ ਭਰਤੀ ਹੋਣ ਵਾਸਤੇ ਮਿਲੀ ਤਕ ਵੀ ਨਹੀਂ ਸੀ।
ਕੁਝ ਵੀ ਹੋਵੇ ਇਕ ਵੈਰੀ ਦੇ ਏਜੰਟ ਨੂੰ ਉੱਥੇ ਜਾਣ ਦੇਣਾ ਜਿਥੇ ਹਮਲੇ ਦੀਆਂ ਤਿਆਰੀਆਂ ਹੋ ਰਹੀਆਂ ਹੋਣ, ਠੀਕ ਨਹੀਂ ਸੀ ਤੇ ਇਸ ਲਈ ਸੈਕੰਡ ਬੀਊਰੋ ਦਾ ਮਾਤਾ ਹਰੀ ਨੂੰ ਰੋਕਣਾ ਵਾਜਬ ਸੀ।
ਵਿਟਲ ਦੇ ਜ਼ਿਲੇ ਵਿਚ ਜਾਣ ਲਈ "ਅੰਦਰੂਨੀ ਤੇ ਪ੍ਰਦੇਸੀ ਕੰਮਾਂ" ਦੇ ਦਫ਼ਤਰ ਵਿਚੋਂ ਆਗਿਆ ਲੈਣੀ ਪੈਂਦੀ ਸੀ। ਪਰ ਫਰਾਂਸ ਦਾ ਕਿਹੜਾ ਜਾਸੂਸ ਉਨ੍ਹਾਂ ਦੋ ਅਫਸਰਾਂ ਨੂੰ ਜਿਹੜੇ ਮਾਤਾ ਹਰੀ ਨੂੰ ਇਹ ਆਗਿਆ-ਪੱਤਰ ਲੈ ਦੇਣ ਵਿਚ ਵੱਡੀ ਮਦਦ ਕਰ ਰਹੇ ਸਨ, ਕਹਿ ਸਕਦਾ ਸੀ ਕਿ ਮਾਤਾ ਹਰੀ ਬੜੀ ਖ਼ਤਰਨਾਕ ਜਾਸੂਸਨ ਸੀ, ਜਦਕਿ ਸ਼ਕ ਨੂੰ ਸਾਬਤ ਕਰਨ ਲਈ ਕੋਈ ਸਬੂਤ ਕੋਲ ਨਹੀਂ ਸੀ? ਐਮ. ਮਾਲਵੀ ਅਤੇ ਪ੍ਰਦੇਸੀ ਦਫਤਰ ਦਾ ਅਫਸਰ ਸ਼ਾਇਦ ਇਹ ਤਾਂ ਮੰਨ ਜਾਂਦੇ ਕਿ ਮਾਤਾ ਹਰੀ ਖੁਲ੍ਹਮ-ਖੁਲ੍ਹੀ ਕੋਈ ਨਾਦਾਨੀ ਕਰ ਸਕਦੀ ਸੀ, ਪਰ ਉਹ ਇਹ ਮੰਨਣ ਨੂੰ ਕਦੀ ਵੀ ਤਿਆਰ ਨਹੀਂ ਸਨ ਕਿ ਮਾਤਾ ਹਰੀ ਕੋਈ "ਬਦਮਾਸ਼ੀ" ਵੀ ਕਰ ਸਕਦੀ ਸੀ। ਪਰ ਫੇਰ ਦੂਜਿਆਂ ਅਫਸਰਾਂ ਆਖਿਆ ਜਦ ਸਾਡੇ ਆਪਣੇ ਨੈਸ਼ਨ ਦੇ ਆਦਮੀ ਜਿਹੜੇ ਫੌਜ ਦੇ ਦਾਇਰੇ ਅੰਦਰ ਰਹਿੰਦੇ ਹਨ, ਬਿਨਾਂ ਪੋਲੀਸ ਦੀ ਆਗਿਆ ਦੇ ਕਿਧਰੇ ਬਾਹਰ ਨਹੀਂ ਜਾ ਸਕਦੇ, ਅਤੇ ਨਾ ਕੋਈ ਆਦਮੀ ਇਨ੍ਹਾਂ
੭੬.