ਪੰਨਾ:ਮਾਤਾ ਹਰੀ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਰੀ ਆਪਣੇ ਸੋਹਣੇ ਘਰ ਜਾਂ ਆਲੇ ਦੁਆਲੇ ਨੂੰ ਛਡਕੇ ਜੰਗ ਦੇ ਦੋਜ਼ਖ ਵਾਲੇ ਦਾਇਰੇ ਵਿਚ ਜਾਕੇ ਬੜੀ ਕੁਰਬਾਨੀ ਕਰ ਰਹੀ ਸੀ। ਨਾਲੇ ਮਾਤਾ ਹਰੀ ਦੇ ਪਿਆਰ ਦਾ ਸਵਾਲ ਸੀ। ਫਲਸਫਾ ਬਹੁਤ ਸਾਰੀਆਂ ਚੀਜ਼ਾਂ ਦਾ ਉੱਤਰ ਦੇ ਸਕਦਾ ਹੈ, ਪਰ ਕੁਲ ਚੀਜਾਂ ਏਹਦੇ ਦਾਇਰੇ ਤੋਂ ਬਾਹਰ ਹਨ-ਇਨ੍ਹਾਂ ਵਿਚੋਂ ਇਕ ਹੈ ਇਸਤ੍ਰੀ ਦਾ ਪਿਆਰ ਅਤੇ ਉਹਦੇ ਤਰੀਕੇ।

ਮਾਤਾ ਹਰੀ ਨੇ ਕਈਆਂ ਨਾਲ ਪਿਆਰ ਪਾਇਆ ਪਰ ਕੀ ਉਹ ਕਦੀ ਉਸ ਆਦਰਸ਼ਕ ਪਿਆਰ ਤੇ ਪੁਜ ਸਕੀ ਜਿਹੜਾ ਪਿਆਰ ਵਿਚ ਫਸਿਆਂ ਨੂੰ ਉੱਚਾ ਕਰ ਦੇਂਂਦਾ ਹੈ? ਮਾਤਾ ਹਰੀ ਦੇ ਮਿਤ੍ਰ ਆਖਦੇ ਹਨ "ਹਾਂ" ਅਤੇ ਏਸ ਵਿਟਲ ਦੇ ਹਾਦਸੇ ਵਲ ਇਸ਼ਾਰਾ ਕਰਦੇ ਹਨ। ਮਾਤਾ ਹਰੀ ਨੇ ਪਿਛੋਂ ਆਪਣੇ ਵਕੀਲਾਂ ਨੂੰ ਕਿਹਾ:

ਜਦੋਂ ਮੈਂ ਵਿਟਲ ਵਿਚ ਠਹਿਰ ਰਹੀ ਸਾਂ ਤਾਂ ਮੈਂ ਆਪਣੇ ਆਪ ਨੂੰ ਉਸ ਗਰੀਬ ਰੂਸ ਦੇ ਰਹਿਣ ਵਾਲੇ ਅਫ਼ਸਰ ਤੋਂ ਵਾਰ ਸੁਟਿਆ ਜਿਹੜਾ ਆਪਣੇ ਨੇਤ੍ਰਾਂ ਦੇ ਚਾਨਣ ਨੂੰ ਗਵਾ ਚੁਕਿਆ ਸੀ। ਇਹ ਮੇਰੀ ਮਰਜ਼ੀ ਸੀ ਕਿ ਮੈਂ ਅਯਾਸ਼ੀਆਂ ਵਾਲੀ ਜ਼ਿੰਦਗੀ ਨੂੰ ਛਡ ਕੇ ਆਪਣੀ ਜ਼ਿੰਦਗੀ ਏਸ ਆਦਮੀ ਦੀ ਸੇਵਾ ਲਈ ਅਰਪਨ ਕਰ ਦਿਆਂ ਜਿਸ ਨੂੰ ਮੈਂ ਅਤਿ ਪਿਆਰਦੀ ਸਾਂ, ਉਹ ਹੀ ਕੇਵਲ ਇਕ ਮਨੁੱਖ ਸੀ ਜਿਸ ਨੂੰ ਮੈਂ ਸੱਚੇ ਦਿਲ ਨਾਲ ਪਿਆਰ ਕੀਤਾ ਸੀ।

ਉਹਦੇ ਮਿੱਤ੍ਰ ਉਹਦੀ ਕੁਰਬਾਨੀ ਵਲ ਇਸ਼ਾਰਾ ਕਰ ਰਹੇ ਸਨ। ਇਹ ਕੁਰਬਾਨੀ ਬੜੀ ਹਮਦਰਦੀ ਜਗਾ ਰਹੀ ਸੀ ਕਿਉਂਕਿ ਇਹ ਖਿਆਲ ਕੀਤਾ ਜਾਂਦਾ ਸੀ ਕਿ ਸ਼ਰਾਰਤਾਂ ਅਤੇ ਅਯਾਸ਼ੀਆਂ ਖਾਂਦੀ ਆਤਮਾ ਆਪਣੀ ਜ਼ਿੰਦਗੀ ਵਿਚ ਕੋਈ ਸਬੂਤ ਨਹੀਂ ਦੇ ਸਕਣ ਲਗੀ ਕਿ ਉਹ ਵੀ ਏਸ ਤਰ੍ਹਾਂ ਪਿਆਰ ਕਰ ਸਕਦੀ ਸੀ। ਉਹਦੀ ਸੁਹੱਪਣਤਾ ਦਾ ਗੁਲਾਬ ਫੁੱਲ ਇਕ ਮਨੁਖ ਦੇ ਪਿਆਰ ਉੱਤੇ ਨਹੀਂ ਸੀ ਪਲੀ ਸਗੋਂ ਕਈਆਂ

੭੮.