ਪੰਨਾ:ਮਾਤਾ ਹਰੀ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਲਿਆਂ ਦੀਆਂ ਤਿਆਰੀਆਂ ਪੂਰੀਆਂ ਨਹੀਂ ਸਨ ਹੋਈਆਂ। ਏਸ ਲਈ ਫੌਜੀ ਦਸਤਿਆਂ ਦੀ ਮਦਦ ਲਈ ਤੋਪਖਾਨੇ ਨ ਪਹੁੰਚ ਸਕੇ। ਤਿੰਨ ਦਿਨ ਤਕ ਜਰਮਨੀ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪਈ ਰਹੀ।

ਦੱਖਣ ਵੱਲੋਂ ਕੀਤੇ ਹਮਲਿਆਂ ਵਿਚ ਬਹੁਤ ਤਕਲੀਫ ਪੇਸ਼ ਆਈ। ਜਿਤਨੀ ਰੁਕਾਵਟ ਹੋਈ ਉਹਦੀ ਉਮੀਦ ਨਹੀਂ ਸੀ, ਕਿਉਂਕਿ ਜਦ ਹਮਲਾ ਕਰਨ ਦਾ ਫੈਸਲਾ ਹੋਇਆ ਸੀ ਉਦੋਂ ਮੁਕਾਬਲੇ ਵਿਚ ੯੦ ਦਸਤੇ ਫੌਜ ਦੇ ਸਨ, ਪਰ ਜਦੋਂ ਹਮਲਾ ਕੀਤਾ ਗਿਆ ਉੱਥੇ ੧੯੨ ਦਸਤੇ ਸਨ। ਤੋਪਖ ਨੇ ਦੀ ਮਦਦ ਨਾਲ ਕੁਝ ਥਾਂਵਾਂ ਮਲ ਲਈਆਂ, ਪਰ ਸਾਰਾ ਨਤੀਜਾ ਉਹ ਨ ਨਿਕਲਿਆ ਜਿਸ ਦੀ ਉਮੀਦ ਕੀਤੀ ਜਾਂਦੀ ਸੀ, ਅਤੇ ਜਿਸ ਦੇ ਆਸਰੇ ਵੈਰੀਆਂ ਦੀਆਂ ਪਿਛਲੀਆਂ ਲਾਈਨਾਂ ਤਕ ਪਹੁੰਚਣ ਦੀ ਆਸ ਸੀ।

ਕਈ ਥਾਵਾਂ ਤੇ ਜਰਮਨੀ ਵਾਲਿਆਂ ਆਪਣੀਆਂ ਥਾਂਵਾਂ ਮਲੀਆਂ ਰਖੀਆਂ ਭਾਵੇਂ ਉਨ੍ਹਾਂ ਨੂੰ ਹਟਾਨ ਦਾ ਪੂਰਾ ਜ਼ੋਰ ਲਾਇਆ ਗਿਆ ਸੀ। ਜਦੋਂ ਜਰਨੈਲ ਨੇ ਲੜਾਈ ਬੰਦ ਕਰਨ ਦਾ ਹੁਕਮ ਦਿਤਾ ਉਦੋਂ ਫਰਾਂਸ ਆਪਣੇ ੮੦੦,੦੦੦ ਹਜ਼ਾਰ ਆਦਮੀ ਮਰਵਾ ਚੁਕਿਆ ਸੀ ਅਤੇ ਇਕ ਹੱਥ ਜ਼ਖ਼ਮੀ ਕਰਵਾ ਚੁਕਿਆ ਸੀ।

ਵੱਡਾ ਨੁਕਸਾਨ ਅਤੇ ਥੌੜੀ ਜਿਤ ਜਿਸ ਤਰ੍ਹਾਂ ਦੀ ਹੋਈ ਸੀ, ਜੇਕਰ ਜਰਮਨੀ ਵਾਲੇ ਘਾਬਰੇ ਹੋਏ ਨ ਹੁੰਦੇ ਤਾਂ ਨੁਕਸਾਨ ਨੂੰ ਹੋਰ ਵਧੇਰਾ ਅਤੇ ਜਿਤ ਨੂੰ ਹੋਰ ਘਟ ਕਰ ਸਕਦੇ ਸਨ। ੧੫ ਅਗਸਤ ਨੂੰ ਹਮਲਾ ਕਰਨ ਦਾ ਸਮਾਂ ਅਤੇ ਥਾਂ ਪਤਾ ਲਗ ਗਈ ਹੋਈ ਸੀ।

ਵੱਡੇ ਮਨੋਰਥ ਪੂਰੇ ਨਹੀਂ ਸਨ ਹੋਏ। ਚੜ੍ਹਦੇ ਵਲੋਂ ਜ਼ੋਰ ਨਹੀਂ ਸੀ ਘਟਿਆ, ਵੋਜੀਅਰ ਤਾਂਈ ਪੁੱਜ ਨਹੀਂ ਸੀ

੮੩.