ਪੰਨਾ:ਮਾਤਾ ਹਰੀ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੰਗ-ਰਲੀਆਂ ਕਰਦੇ ਸਨ।

ਜਿਹੜੇ ਜਾਸੂਸ ਮਾਤਾ ਹਰੀ ਦੇ ਪਿਛੇ ਲਗੇ ਹੋਏ ਸਨ ਉਹ ਸਭ ਕੁਝ ਦੇਖਦੇ ਸਨ। ਉਹਦੇ ਵਲ ਬੇਗਣਿਤ ਆਈਆਂ ਚਿਠੀਆਂ ਨੂੰ ਵੇਖਦੇ ਅਤੇ ਪੜ੍ਹਦੇ ਸਨ, ਪਰ ਉਨ੍ਹਾਂ ਵਿਚੋਂ ਕੋਈ ਕੰਮ ਦੀ ਗਲ ਨਹੀਂ ਸੀ ਲਭਦੀ। ਉਨ੍ਹਾਂ ਵਿਚ ਮਿੱਤਰਾਂ ਵਲੋਂ ਆਏ ਪਿਆਰ-ਸੁਨੇਹੇ ਹੀ ਹੁੰਦੇ ਸਨ ਕਿ ਕਿਵੇਂ ਆਪਣੇ-ਆਪ ਸਹੇੜੇ ਹੋਏ “ਦੇਸ-ਨਿਕਾਲੇ" ਦਾ ਦੁਖ ਮਾਤਾ ਹਰੀ ਲਈ ਘਟ ਜਾਵੇ।ਏਸ ਬੇਸਵਾਦੀ ਇਕਸਾਰ ਜ਼ਿੰਦਗੀ ਨੂੰ ਤੋੜਨ ਲਈ ਉਹ ਕਦੀ-ਕਦਾਈਂ ਬੀਮਾਰ ਲਈ ਚੀਜ਼ਾਂ ਲਿਆਉਣ ਦੇ ਬਹਾਨੇ ਪੈਰਸ ਚਲੀ ਜਾਂਦੀ ਸੀ। ਇਨ੍ਹਾਂ ਸਬਰ ਨਾਲ ਬੱਧੇ ਜਾਸੂਸਾਂ ਦੀਆਂ ਨਿਗਰਾਨੀਆਂ ਦੀ ਇਤਨੀ ਅਸੱਫ਼ਲਤਾ ਹੋਈ ਕਿ ਉਹ ਸ਼ੱਕ ਕਰਨ ਲਗ ਪਏ ਕਿ ਕੀ ਉਹ ਕਿਸੇ _ਲ ਵਿਚ ਤੇ ਨਹੀ ਸਨ? ਸ਼ਹਿਰ ਵਿਚ ਲੁਕ-ਛਿਪ ਕੇ ਖੁਫ਼ੀਆ ਕੰਮ ਕਰ ਲੈਣਾ ਸੌਖਾ ਹੈ, ਪਰ ਲੜਾਈ ਦੇ ਮੈਦਾਨ ਵਿੱਚ ਇਹ ਕੰਮ ਕਰਨਾ ਕੁਝ ਹੋਰ ਹੀ ਅਰਥ ਰਖਦਾ ਹੈ।

ਸਤੰਬਰ ਵਿਚ ਹਮਲਾ ਕਰਨ ਲਈ ਤਿਆਰੀ ਕਰ ਆਂ ਜੁਲਾਈ ਅਤੇ ਅਗੱਸਤ ਦੇ ਮਹੀਨੇ ਲੰਘ ਗਏ। ਹੁਣ ਉਹ ਸਾਰੇ ਸਪਾਹੀ ਜੰਗ ਦਾ ਐਲਾਨ ਸੁਣਨ ਲਈ ਕਾਹਲੇ ਪਏ ਹੋਏ ਸਨ। ਸਭ ਕੁਝ ਠੀਕ ਹੋ ਜਾਂਦਾ ਜੇਕਰ ਵੈਰੀਆਂ ਨੂੰ ਹਮਲੇ ਕਰਨ ਦੀ ਥਾਂ ਅਤੇ ਸਮੇਂ ਦਾ ਪਤਾ ਨ ਲਗਦਾ। ਮਾਤਾ ਹਰੀ ਦੇ ਉਲਟ ਜਿਹੜੇ ਜਾਸੂਸੀ ਕੰਮ ਕਰ ਰਹੇ ਸਨ ਉਨ੍ਹਾਂ ਦਾ ਕੰਮ ਸੀ ਕਿ ਇਨ੍ਹਾਂ ਦੋਵਾਂ ਗਲਾਂ ਦਾ ਪਤਾ ਵੈਰੀਆਂ ਨੂੰ ਨ ਲਗ ਜਾਵੇ। ਉਨ੍ਹਾਂ ਆਪਣੀ ਕੋਸ਼ਿਸ਼ ਵਿਚ ਕੋਈ ਕਮੀ ਨ ਆਉਣ ਦਿਤੀ। ਅਖ਼ੀਰ ਵਿਚ ਸਭ ਕੁਝ ਤਿਆਰ ਸੀ।

ਸਤੰਬਰ ੨੫ ਦੀ ਦੁਪੈਹਰ ਨੂੰ ਆਰਟੋਸ ਉੱਤੇ ਹਮਲਾ ਕੀਤਾ ਗਿਆ। ਇਹ ਹਮਲਾ ਅਚਾਨਕ ਸੀ। ਜਰਮਨ

੮੨.