ਪੰਨਾ:ਮਾਤਾ ਹਰੀ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਿਆਰ ਸੀ। ਕੋਈ ਸੰਕੋਚ ਨਹੀਂ ਸੀ। ਉਹ ਕਿਸੇ ਅਫ਼ਸਰ ਨਾਲ ਜਿਸ ਉਤੇ ਮਨ ਰੀਝੇ, ਮਿੱਤ੍ਰਤਾ ਪਾ ਲੈਂਦੀ ਸੀ। ਏਸ “ਵੇਸਵਾ" ਦੇ ਪੇਸ਼ੇ ਦੇ ਗੁਨਾਹ ਨੂੰ ਘਟ ਕਰਨ ਲਈ ਇਹ ਆਖਿਆ ਜਾਂਦਾ ਹੈ ਕਿ ਮਾਤਾ ਹਰੀ ਨੂੰ ਕਪਤਾਨ ਮੈਰੋਵ ਦੀ ਚੰਗੀ ਤਰ੍ਹਾਂ ਪਾਲਣਾ ਕਰਨ ਲਈ ਆਪਣਾ ਸਰੀਰ ਵੇਚ ਕੇ ਪੈਸੇ ਲੈਣੇ ਪਏ ਸਨ।

ਇਹ ਬਦਕਾਰੀ ਕਰਨ ਦੀ ਸਟੇਜ ਬੜੀ ਚੰਗੀ ਤਰ੍ਹਾਂ ਵਿਛਾਈ ਗਈ। ਆ ਰਹੇ ਫ਼ੌਜੀ ਦਸਤੇ ਸਾਰੇ ਹਾਲ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਉਹ ਜਾਣਦੇ ਸਨ ਕਿਕਲ੍ਹ ਉਨ੍ਹਾਂ ਨੂੰ ਲੜਾਈ ਦੇ ਅਗਲੇ ਮੋਰਚਿਆਂ ਵਿਚ ਜਾਣਾ ਪੈਣਾ ਸੀ ਜਦ ਅਜ ਇਕ ਸੋਹਣੀਯੁਵਤੀ ਉਨ੍ਹਾਂ ਲਈ ਏਸ ਦੁਨੀਆਂ ਦੀਆਂ ਉਹ ਖੁਸ਼ੀਆਂ ਖਿਲਾਰ ਰਹੀ ਸੀ, ਜਿਹੜੀਆਂ ਸ਼ਾਇਦ ਉਨ੍ਹਾਂ ਲਈ ਆਖ਼ਰੀ ਮੌਜਾਂ ਹੋਣ। ਇਨ੍ਹਾਂ ਆਦਮੀਆਂ ਦੇ ਕਾਮ ਦਾ ਜਿਹੜੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਨੂੰ ਪਿੱਠ ਦੇਕੇ ਨਾ ਘਟਣ ਵਾਲੇ ਦੁਖ ਦਾ ਮੁਕਾਬਲਾ ਕਰਨ ਲਈ ਜਾ ਰਹੇ ਸਨ-ਮੁਕਾਬਲਾ ਉਹ ਹੀ ਥਕੇ ਟੁਟੇ ਸਪਾਹੀ ਕਰ ਸਕਦੇ ਸਨ, ਜਿਨ੍ਹਾਂ ਦੀ ਥਾਂ ਤੇ ਇਨ੍ਹਾਂ ਸਪਾਹੀਆਂ ਨੇ ਕੰਮ ਕਰਕੇ ਉਨ੍ਹਾਂ ਨੂੰ ਛੁਡਾਣਾ ਸੀ। ਇਹ ਲੋਕੀ ਹਫਤਿਆਂ ਬੱਧੀ ਅਤੇ ਕਰੜਾ ਕੰਮ ਕਰਕੇ ਚੂਰ ਹੋਏ ਹੋਏ ਹੁੰਦੇ ਸਨ ਤੇ ਏਸ ਲਈ ਖੁਸ਼ੀ ਨੂੰ ਲਾਲਚੀਆਂ ਵਾਂਗ ਬਾਹਾਂ ਟਡੀ ਲੈ ਲੈਂਦੇ ਸਨ।

ਮਾਤਾ ਹਰੀ ਦੇ ਮਾਰਿਆਂ ਨਾਲੋਂ ਚੰਗੇ ਮਿੱਤ੍ਰ ਉਹ ਹਵਾਬਾਜ ਸਨ-ਉਹ ਜਵਾਨ ਹਵਾਬਾਜ਼ ਜਿਹੜੇ ਮੌਤ ਨਾਲ ਕਈ ਤਰੀਕਿਆਂ ਨਾਲ ਖੇਡਦੇ ਸਨ ਉਨਾਂ ਉਸਤੇ ਮਾਤਾ ਹਰੀ ਖ਼ਾਸ "ਮਿਹਰਬਾਨੀਆ" ਕਰਦੀ ਸੀ। ਆਮ ਕਰ ਕੇ ਸਾਰੇ ਹਵਾਬਾਜ਼ ਹੀ ਬੜੀ ਖੁਲ੍ਹੀ ਤਬੀਅਤ ਦੇ ਮਾਲਕ ਹੁੰਦੇ ਹਨ। ਕਈ ਹਵਾਬਾਜ਼ ਉਹਦੇ ਕੋਲ ਆ ਆ ਕੇ ਆਪਣੀਆਂ ਕਹਾਣੀਆਂ ਸੁਣਾਂਦੇ ਸਨ ਤੇ ਰਜ ਕੇ

੮੧.