ਪੰਨਾ:ਮਾਤਾ ਹਰੀ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਧ ਤੋਂ ਵਧ ਅਯਾਸ਼ੀ ਦੇ ਸਾਮਾਨ ਲੈਂਦੀ ਰਹੀ ਸੀ। ਮੈਰੋਵ ਅਮੀਰ ਆਦਮੀ ਨਹੀਂ ਸੀ। ਏਸ ਲਈ ਮੈਰੋਵ ਧਨ ਦੇ ਕਾਰਨ ਕੋਈ ਖਿਚ ਨਹੀਂ ਸੀ ਰਖਦਾ। ਉਹ ਤਾਂ ਆਮ ਸਹੂਲਤਾਂ ਵੀ ਨਹੀਂ ਦੇ ਸਕਦਾ-ਜੇਕਰ ਉਹ ਵਿਟਲ ਵਿਚ ਮਿਲ ਸਕਦੀਆਂ ਹੁੰਦੀਆਂ। ਉਹਦੀ ਗਰੀਬੀ ਨੂੰ ਦਸਣ ਲਈ ਇਹ ਵੀ ਦਸਿਆ ਜਾਂਦਾ ਹੈ ਕਿ ਮਾਤਾ ਹਰੀ ਨੂੰ ਆਮ ਸਹੂਲਤਾਂ ਲਈ ਅਤੇ ਬੀਮਾਰ ਦੀ ਸੇਵਾ ਕਰਨ ਲਈ ਵੀ ਪੈਸਾ ਆਪ ਹੀ ਕਮਾਣਾ ਪਿਆ ਸੀ।

ਮਾਤਾ ਹਰੀ ਦਾ ਤਰੀਕਾ ਵੀ ਆਪਣਾ ਸੀ। ਮੈਰੋਵ ਦੀ ਇਹ ਹਾਲਤ ਸੀ ਕਿ ਮਾਤਾ ਹਰੀ ਉਹਦੇ ਸਰਹਾਣੇ ਬੈਠ ਕੇ ਸਾਰਾ ਦਿਨ ਨਹੀਂ ਸੀ ਕਟ ਸਕਦੀ।

ਬੰਬਾਂ ਨਾਲ ਵਿਨ੍ਹਿਆ ਵਿਟਲ ਸ਼ਹਿਰ, ਮਾਤਾ ਹਰੀ ਜਹੀ ਇਸਤ੍ਰੀ ਲਈ ਸੁਖ ਦੀਆਂ ਚੀਜ਼ਾਂ ਦੇਣ ਵਿਚ ਬੜਾ ਹੀ ਗਰੀਬ ਸੀ। ਜਿਸ ਕਿਸੇ ਸਹਾਰਿਆ ਨਹੀਂ, ਉਹ ਆਪਣੇ ਸਾਹਮਣੇ ਉਨ੍ਹਾਂ ਪਿੰਡਾਂ ਦੀ ਖੁਆਰੀ, ਤਬਾਹੀ ਅਤੇ ਦੁਖ ਦੀ ਤਸਵੀਰ ਨਹੀਂ ਲਿਆ ਸਕਦਾ ਜਿਨ੍ਹਾਂ ਦੇ ਲਾਗੇ ਜੰਗ ਹੋ ਰਿਹਾ ਹੋਵੇ। ਉਥੇ ਜੀਵਨ ਮਾਨੋ ਰੁਕ ਜਾਂਦਾ ਹੈ। ਵਿਟਲ ਵਿਚ ਸਮਾਜਕ ਮੇਲ-ਜੋਲ ਜਿਹੜਾ ਪਹਿਲਾਂ ਹੀ ਕਾਨੂੰਨ ਰਾਹੀਂ ਕਾਫ਼ੀ ਕਸਿਆ ਗਿਆ ਸੀ, ਹੁਣ ਜੰਗੀ ਲੋੜਾਂ ਕਰ ਕੇ ਬਿਲਕੁਲ ਹੀ ਹੇਠਾਂ ਦਬਿਆ ਗਿਆ ਸੀ, ਏਸ ਲਈ ਮਾਤਾ ਹਰੀ ਨੂੰ ਵਿਹਲਾ ਸਮਾਂ ਗੁਜ਼ਾਰਨ ਲਈ ਉਨ੍ਹਾਂ ਅਫ਼ਸਰਾਂ ਕੋਲ ਜਾਣਾ ਪੈਂਦਾ ਸੀ, ਜਿਹੜੇ ਗੁਆਢ ਦੇ ਪਿੰਡਾਂ ਵਿਚ ਰਹਿ ਰਹੇ ਸਨ ਤੇ ਬਹੁਤ ਕਰਕੇ ਉਨ੍ਹਾਂ ਕੋਲ ਜਿਹੜੇ ਵਿਟਲ ਸ਼ਹਿਰ ਰਾਹੀਂ ਗੁਜ਼ਾਰਦੇ ਸਨ। ਜੰਗੀ ਇੰਤਜ਼ਾਮ ਕੁਝ ਏਸ ਤਰ੍ਹਾਂ ਦਾ ਸੀ ਕਿ ਵਿਟਲ ਵਿਚ ਬੜੀ ਹੀ ਹਿਲਜੁਲ ਰਹਿੰਦੀ ਸੀ ਤੇ ਨਿਤ ਨਵੇਂ ਆਦਮੀ ਹੀ ਸ਼ਹਿਰ ਵਿਚ ਦਿਸਦੇ ਸਨ। ਇਕ ਅਤੇ ਸਾਰਿਆਂ ਨੂੰ ਮਾਤਾ ਹਰੀ ਜੀ-ਆਇਆਂ ਕਰਨ ਲਈ

੮੦.