ਦੇਂਦੇ ਸਨ। ਜੇਕਰ ਏਸ ਤਰੀਕੇ ਦਾ ਇਹ ਲਾਭ ਸੀ ਕਿ ਜਦ ਕਦੀ ਖੁਫੀਆ ਮਹਿਕਮੇ ਦੇ ਅਫ਼ਸਰ ਨੂੰ ਕਿਸੇ ਖਬਰ ਦੀ ਲੋੜ ਪੈਂਦੀ ਸੀ ਤਾਂ ਉਹ ਵੈਰੀਆਂ ਦੀਆਂ ਅਖ਼ਬਾਰਾਂ ਪੜ੍ਹ ਕੇ ਕੁਝ ਪਤਾ ਲਾ ਲੈਂਦਾ ਸੀ, ਤਾਂ ਏਹਦਾ ਨੁਕਸਾਨ ਵੀ ਏਹ ਸੀ ਕਿ ਉਹ ਖ਼ਬਰਾਂ ਕਈ ਵਾਰੀ ਛਪਦੀਆਂ ਹੀ ਰਹਿੰਦੀਆਂ ਸਨ ਭਾਵੇਂ ਜਾਸੂਸ ਕਿਧਰੇ ਕੈਦ ਵਿਚ ਬੈਠਾ ਹੁੰਦਾ ਸੀ। ਬਰਤਾਨੀਆਂ ਦੇ ਖੁਫੀਆਂ ਮਹਿਕਮੇ-ਸਕਾਟਲੈਂਡ ਯਾਰਡ ਨੇ ਮੁੱਲਰ ਨਾਮੀ ਜਾਸੂਸ ਨੂੰ ਕੈਦ ਕਰਕੇ ਜੇਲ੍ਹ ਵਿਚ ਪਾ ਦਿਤਾ ਸੀ, ਪਰ ਨਾਲ ਹੀ ਗੁੱਝੀ ਬੋਲੀ ਤੇ ਹੋਰ ਹਦਾਇਤਾਂ ਦੀ ਕਾਪੀ ਵੀ ਮਿਲ ਗਈ ਸੀ। ਏਸ ਲਈ ਬਰਤਾਨੀਆਂ ਦਾ ਖੁਫੀਆ ਮਹਿਕਮਾ ਮੁਲਰ ਦੇ ਨਾਮ ਹੇਠਾਂ ਖ਼ਬਰਾਂ ਪਹੁੰਚਾਂਦਾ ਰਿਹਾ, ਮੁੱਲਰ ਦੇ ਮਾਲਕ ਇਤਨੇ ਖੁਸ਼ ਹੋਏ ਕਿ ਉਹਦੀ ਤਨਖਾਹ ਵਧਾ ਦਿਤੀ ਅਤੇ ਨਾਲ ਇਕ ਮੋਟਰ ਵੀ ਖਰੀਦ ਦਿਤੀ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਮੁੱਲਰ ਤਾਂ ਅਸਲ ਵਿਚ ਕੈਦ ਸੀ!
ਖ਼ਬਰਾਂ ਭੇਜਣ ਦੇ ਇਹ ਕੁਝ ਕੁ ਤਰੀਕੇ ਸਨ। ਮਾਤਾ ਹਰੀ ਅੱਮਸਟਰਡਮ ਖ਼ਬਰਾਂ ਪਹੁੰਚਾਣ ਲਈ ਇਨ੍ਹਾਂ ਵਿਚੋਂ ਕਿਸੇ ਰਾਹ ਦੀ ਮਦਦ ਲੈ ਸਕਦੀ ਸੀ, ਪਰ ਨਾਲ ਅਸਾਂ ਇਹ ਵੀ ਵੇਖਿਆ ਹੈ ਕਿ ਕਿਵੇਂ ਦੂਜੇ ਪਾਸੇ ਇਨ੍ਹਾਂ ਚਲਾਕੀਆਂ ਨੂੰ ਪਕੜਿਆ ਜਾਂਦਾ ਸੀ। ਸੈਕੰਡ ਬੀਊਰੋ ਨੇ ਸਾਰੇ ਚਾਹ ਛਾਣ ਮਾਰੇ ਕਿ ਕਿਵੇਂ ਮਾਤਾ ਹਰੀ ਦੇ ਬਰਖਿਲਾਫ ਕੋਈ ਐਸੀ ਗਲ ਲਭ ਸਕੇ ਜਿਸ ਕਰਕੇ ਉਹਨੂੰ ਦੋਸ਼ੀ ਸਾਬਤ ਕੀਤਾ ਜਾ ਸਕੇ। ਉਹਦੇ ਮਿੱਤ੍ਰਾ ਨੇ ਜ਼ਰੂਰੀ ਕਰ ਦਿਤਾ ਸੀ ਕਿ ਕਿਸੇ ਕਿਸਮ ਦੀ ਉਹਦੇ ਬਰਖਿਲਾਫ਼ ਕਾਰਵਾਈ ਕਰਨ ਤੋਂ ਪਹਿਲਾਂ ਕੋਈ ਸਬੂਤ ਦਿਤਾ ਜਾਵੇ। ਕੋਰਟ ਮਾਰਸ਼ਲ ਦੀ ਕੀ ਗਲ ਕਰਨੀ ਹੋਈ, ਮਾਤਾ ਹਰੀ ਨੂੰ ਬਿਨਾਂ ਸਬੂਤ ਪਾਏ ਦੇ ਫ਼ਰਾਂਸ ਵਿਚੋਂ ਬਾਹਰ ਵੀ ਨਹੀਂ