ਉਨ੍ਹਾਂ ਪੈਰਸ ਦੇ ਇਕ ਚੰਗੇ ਹੋਟਲ ਵਿਚ ਸ਼ਾਨਦਾਰ ਕਮਰੇ ਲੈ ਲਏ। ਉਨ੍ਹਾਂ "ਡਿਪਲੋ ਮੌਟਿਕ" ਕਾਰਾਂ ਵਿਚ ਆਉਣਾ ਜਾਣਾ ਸ਼ੁਰੂ ਕਰ ਦਿਤਾ। ਉਥੇ ਉਨ੍ਹਾਂ ਦੀ ਕਾਫ਼ੀ ਇਜ਼ਤ ਬਣ ਗਈ ਕਿਉਂਕਿ ਉਹ ਉੱਚੇ ਘਰਾਨੇ ਦੇ ਗਿਣੇ ਜਾਂਦੇ ਸਨ, ਅਤੇ ਨਾਲੇ ਉਹ "ਡਿਪਲੋਮੈਟਿਕ" ਆਗਿਆਪਤਰ ਉੱਤੇ ਸਫ਼ਰ ਕਰ ਰਹੇ ਸਨ। ਇਸ ਤਰ੍ਹਾਂ ਦਾ ਪਾਸਪੋਰਟ ਜਦ ਕੋਲ ਹੋਵੇ ਤਾਂ ਕਈ ਰਿਆਤਾਂ ਅਤੇ ਕਾਫ਼ੀ ਆਜ਼ਾਦੀ ਮਿਲ ਜਾਂਦੀ ਹੈ। ਉਹ ਆਦਮੀ ਖੁਲ੍ਹੀ ਤਰ੍ਹਾਂ ਤੁਰ ਫਿਰ ਸਕਦਾ ਹੈ। ਇਕ ਖੁਲ੍ਹ ਇਹ ਵੀ ਹੁੰਦੀ ਹੈ ਕਿ ਜਿਸ ਕੋਲ ਇਹ ਆਗਿਆ-ਪਤਰ ਹੋਵੇ ਉਹਨੂੰ ਚੁੰਗੀਆਂ (Customs) ਵਾਲੇ ਬਹੁਤਾ ਪੁਛਦੇ ਗਿਛਦੇ ਨਹੀਂ। ਰੀਕਾਰਡੋ ਪੈਰਸ ਵਿਚ ਰਹਿਕੇ ਇਹ ਖ਼ਬਰਾਂ ਅਕਠੀਆਂ ਕਰਦਾ ਸੀ ਕਿ ਲੋਕਾਂ ਦਾ "ਮੋਰੇਲ” ਕਿਹੋ ਜਿਹਾ ਸੀ ਅਤੇ ਫ਼ੌਜਾਂ ਨੇ ਕਦ ਤੇ ਕਿਸ ਪਾਸੇ ਚਲਣਾ ਸੀ। ਡੋਰਲਾਕ ਇਨ੍ਹਾਂ ਖ਼ਬਰਾਂ ਨੂੰ ਜਨੋਵਾ ਅਤੇ ਬਾਰਸੀਲੋਨਾ ਪਹੁੰਚਾਉਂਦਾ ਸੀ। ਇਹ ਦੋਵੇਂ ਖਵਰੇ ਕਾਫ਼ੀ ਦੇਰ ਤਕ ਕੰਮ ਕਰਦੇ ਰਹਿੰਦੇ ਜੇਕਰ ਡੋਰਲਾਕ ਇਕ ਵਾਰੀ ਫ਼ਰਾਂਸ ਤੋਂ ਮੁੜਦਾ ਹੋਇਆ ਆਪਣੇ ਇਕ ਬਕਸ ਦੀ ਚੁੰਗੀ ਵਾਲੇ ਕੋਲੋਂ ਤਲਾਸ਼ੀ ਨ ਕਰਾ ਲੈਂਦਾ ਤਾਂ। ਇਸ ਬਕਸ ਉੱਤੇ ਮਾੜੀ ਜਹੀ ਬਹਿਸ ਹੋ ਪਈ ਅਤੇ ਡਾਰਲਕ ਨੇ ਮਸੂਲ ਦੇ ਅਫ਼ਸਰ ਨੂੰ ਯਕੀਨ ਦਵਾਇਆ ਕਿ ਉਹ ਬਕਸਾ ਉਹਦਾ ਨਹੀਂ ਸੀ। ਇਹ ਨ ਕੇਵਲ ਕਾਇਰਤਾ ਹੀ ਸੀ ਸਗੋਂ ਵੱਡੀ ਮੂਰਖਤਾ ਵੀ ਸੀ। ਉਸ ਸੰਦੂਕ ਦਾ "ਝੂਠਾ" ਥੱਲਾ ਸੀ। ਉਹਦੇ ਵਿਚ ਗੁਝੀ ਬੋਲੀ ਵਿਚ ਲਿਖੀਆਂ ਕੁਝ ਹਦਾਇਤਾਂ ਸਨ। ਡੋਕਲਾਕ ਨੇ ਉਹਨੂੰ ਲੈਣ ਦੀ ਹਿੰਮਤ ਨਾ ਕੀਤੀ ਅਤੇ ਫ਼ਰਾਂਸ ਵਾਲਿਆਂ ਦੇ ਹਥ ਵਿਚ ਜਾਣ ਦਿੱਤਾ।
ਜਦ ਡੋਰਲਾਕ ਪੋਰਸ ਪੁਜਾ ਤਾਂ ਰੀਕਾਰਡੋ ਨੂੰ ਬੁਰਾ ਭਲਾ ਕਹਿਣ ਲਗਾ: “ਤੂੰ ਮੈਨੂੰ ਫੜਾਉਣ ਲਗਾ ਸੈਂ। ਤੂੰ
੮੯.