ਪੰਨਾ:ਮਾਤਾ ਹਰੀ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਨੂੰ ਕੀ ਬੱਚਿਆਂ ਵਾਲਾ ਬਕਸ ਦੇ ਦਿਤਾ ਜਿਸ ਵਿਚ ਗੁਝੀ ਬੋਲੀ ਵਿਚ ਲਿਖੀਆਂ ਹਦਾਇਤਾਂ ਛਿਪਾ ਰਖੀਆਂ ਸਨ। ਇਸ ਤੋਂ ਸ਼ਕ ਜ਼ਰੂਰ ਪੈ ਜਾਣਾ ਸੀ। ਕਿਉਂਕਿ ਮੈਨੂੰ ਬਹੁਤੇ ਖਤਰਿਆਂ ਵਿਚੋਂ ਲੰਘਨਾ ਪੈਂਦਾ ਹੈ ਇਸ ਲਈ ਮੈਨੂੰ ਪੈਸਿਆਂ ਦਾ ਬਹੁਤਾ ਹਿੱਸਾ ਮਿਲਣਾ ਚਾਹੀਦਾ ਹੈ।"

ਜਦ ਗਲ ਪੈਸਿਆਂ ਤੇ ਆ ਗਈ ਤਾਂ ਝਗੜਾ ਕੁਝ ਉੱਚੀ ਉੱਚੀ ਹੋਣ ਲਗ ਪਿਆ ਸੀ। ਬਾਹਰ ਬੈਠਾ ਨੌਕਰ, ਜਿਹੜਾ ਸਪੇਨ ਦੀ ਬੋਲੀ ਜਾਣਦਾ ਸੀ। ਇਹ ਝਗੜਾ ਸੁਣ ਰਿਹਾ ਸੀ। ਸੌਹਰੇ ਨੇ ਜਵਾਈ ਨੂੰ ਯਕੀਨ ਦਵਾਇਆ ਕਿ ਜਦ ਅਗਲੀ ਵਾਰੀ ਪੈਸੇ ਮਿਲਣਗੇ ਤਾਂ ਉਹਨੂੰ ਪੂਰਾ ਹਿੱਸਾ ਦੇ ਦੇਵੇਗਾ। ਅਤੇ ਨਾਲ ਇਹ ਵੀ ਦਸਿਆ ਕਿ ਜਦ ਚੁੰਗੀ ਵਾਲੇ ਆ ਘੇਰਨ ਤਾਂ ਹਜਾਮਤ ਕਰਨ ਵਾਲੇ ਬੁਰਸ਼ ਦੇ ਦਸਤੇ ਵਿਚ ਕਾਗ਼ਜ਼ ਛਿਪਾ ਲੈਣੇ ਚਾਹੀਦੇ ਸਨ। ਅਸੀਂ ਇਨ੍ਹਾਂ ਦੋਵਾਂ ਨੂੰ ਕਹਿਕੇ ਛੁਟੀ ਦੇ ਦੇਂਦੇ ਹਾਂ ਕਿ ਉਨ੍ਹਾਂ ਦਾ ਮੁਕੱਦਮਾ ਚਲਿਆ ਤੇ ਫਰਵਰੀ ੧੯੧੭ ਵਿਚ ਫਾਂਸੀ ਚਾੜ੍ਹੇ ਗਏ।

ਇਨ੍ਹਾਂ ਦੋਵਾਂ ਦੀ ਗਲ ਏਸ ਲਈ ਦਸੀ ਹੈ ਕਿ ਮਾਤਾ ਹਰੀ ਵੀ ਇਨ੍ਹਾਂ ਵਾਂਗ "ਡਿਪਲੋਮੈਂਟ" ਸੀ ਅਤੇ ਏਹ ਸੰਭਵ ਸੀ ਕਿ ਡਿਪਲੋਮੈਂਟ ਨੂੰ ਮਿਲੀਆਂ ਰਿਆਇਤਾਂ ਦਾ ਉਹ ਡਿਪਲੋਮੈਂਟ ਨਾਜਾਇਜ਼ ਲਾਭ ਉਠਾ ਲਵੇ। ਪ੍ਰਦੇਸ ਵਲ ਜਾਣ ਵਾਲੀ ਸਾਰੀ ਡਾਕ ਤਿੰਨ ਚਾਰ ਦਿਨਾਂ ਲਈ ਡੱਕੀ ਜਾਂਦੀ ਸੀ ਅਤੇ ਹਰ ਇਕ ਚਿੱਠੀ ਨੂੰ ਵੇਖਿਆ ਜਾਂਦਾ ਸੀ। ਕਈ ਲੋਕੀ ਇਨ੍ਹਾਂ "ਡਾਕੀਆਂ" ਕੋਲ ਆਕੇ ਬੇਨਤੀ ਕਰਦੇ ਸਨ ਕਿ ਉਨ੍ਹਾਂ ਦੇ ਮਜ਼ਮੂਨ ਬੜੇ ਮਾਮੂਲੀ ਅਤੇ ਘਰੋਗੀ ਹੁੰਦੇ ਸਨ। ਜੇਕਰ ਬੇਨਤੀ ਕਰਨ ਵਾਲਾ ਕੋਈ ਵੱਡਾ ਬਿਉਪਾਰੀ ਹੁੰਦਾ ਜਾਂ ਕੋਈ ਇੱਜ਼ਤ ਵਾਲੀ ਸੋਹਣੀ ਇਸਤ੍ਰੀ ਤਾਂ ਇਹ ਬੇਨਤੀ ਝਬਦੇ ਹੀ ਮੰਨੀ ਜਾਂਦੀ ਸੀ।

ਫ਼ਰਾਂਸ ਦੇ ਇਕ ਏਜੰਟ ਨੇ ਆਪਣਾ ਇਤਨਾ ਇਤ-

੯o.