ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਨਾ ਬੇ-ਖ਼ੌਫ, ਕਿਸੇ ਦੇ ਦੀਦੇ।
ਨਾ ਉਹ ਪਰਬਤ, ਵਾਂਗ ਅਕੀਦੇ।
ਆਹ! ਰਣਜੀਤ ਦੇ ਜਾਵਣ ਪਿੱਛੋਂ।
ਥਾਂ ਥਾਂ ਧੁੁੰਮਾਂ, ਪਾਵਣ ਪਿੱਛੋਂ।
ਬਦਲ ਗਿਆ, ਬਿਉਹਾਰ ਅਸਾਡਾ।
ਉਲਟ ਗਿਆ, ਸੰਸਾਰ ਅਸਾਡਾ।
ਅਣਖੀਲੀ ਸੰਤਾਨ, ਨ ਲੱਭੇ।
ਨਲੂਏ ਦੀ ਕ੍ਰਿਪਾਨ, ਨ ਲੱਭੇ।
ਜ਼ਾਲਮ ਧੌਣ, ਵਿਰੇ ਅਕੜਾਈ।
ਮੂੰਹ ਮੌਤ ਦੇ, ਖਲਕਤ ਆਈ।.
ਤੇਗ਼ ਪੰਥ ਦੀ, ਹੋ ਗਈ ਖੁੁੰਢੀ।
ਅੱਜ ਭਾਰਤ, ਹੋ ਗਈ ਏ ਟੁੁੰਡੀ!
ਅੱਜ ਕੋਈ ਫਿਰਦਾ, ਮਸਤ ਸ਼ਰਾਬੀ!
ਪਰ ਜੇ ਹੁੰਦਾ, ਸ਼ੇਰ ਪੰਜਾਬੀ |
ਥਾਂ ਥਾਂ ਵਿਚ, ਮਜ਼ਲੁਮ ਨਾ ਰੋਂਦੇ!
ਹਾਏ! ਕਰੋੜਾਂ, ਖ਼ੂਨ ਨਾ ਹੋਂਦੇ।
ਜ਼ਾਲਮ ਦੇ, ਬੰਬਾਂ ਦੀਆਂ ਗੂੰਜਾਂ!
ਸੁਣਦੀਆਂ ਨਾ, ਭਾਰਤ ਦੀਆਂ ਕੂੰਜਾਂ!'
ਪਰ ਕੀ ਦੋਸ਼, ਕਿਸੇ ਨੂੰ ਸਾਈਆਂ।
ਸਾਡੀਆਂ ਸਾਡੇ, ਅਗੇ ਆਈਆਂ।
!
- ੧੦੫ -