ਪੰਨਾ:ਮਾਨ-ਸਰੋਵਰ.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨਵਾਂ ਪਹਿਲਵਾਨ

ਦੁਨੀਆ ਅਖਾੜਾ ਏ, ਤੇ ਮਨੁਖ ਪਹਿਲਵਾਨ । ਘੋਲ ਇਥੇ ਕਈ ਤਰ੍ਹਾਂ ਦੇ ਹੁੰਦੇ ਹਨ । ਘੋਲ ਈ ਜ਼ਿੰਦਗੀ ਏ। ਘੋਲ ਖਤਮ ਤਾਂ ਜ਼ਿੰਦਗੀ ਬਸ । ਕਰਤੇ ਨੇ ਇਸ ਅਖਾੜੇ ਵਿਚ ਉਤਰਨ ਵਾਲਿਆਂ ਲਈ, ਜਿਥੇ ਵੰਨੋ ਵੰਨ ਦੇ ਘੋਲ ਪੈਦਾ ਕੀਤੇ ਉਥੇ ਹਰ ਘੋਲ ਲਈ ਦਾਅ ਪੇਚ ਵੀ ਵਖਰੇ ਮੁਕਰਰ ਕੀਤੇ ।

ਕਿਤੇ ਕੋਈ ਧਨ-ਘੋਲ ਘੁਲ ਰਿਹਾ ਏ, ਕਿਤੇ ਪ੍ਰਭਤਾ ਅਤੇ ਮਾਨ ਦੀ ਛਿੰਜ ਜੋਰਾਂ ਤੇ ਜਾਪਦੀ ਏ । ਨਿਕੀ ਜਿਹੀ ਕੀੜੀ ਤੋਂ ਲੈਕੇ ਪਾਤਸ਼ਾਹ ਤਕ ਇਸ ਅਖਾੜੇ ਦੇ ਮੱਲ ਨੇ । ਸਮੇਂ ਸਮੇਂ ਇਹ ਘੋਲ-ਅਖਾੜਾ ਕਈ ਰੂਪ ਧਾਰਦਾ ਏ ।

ਹੁਨਰ-ਅਖਾੜੇ ਵਿਚ ਵੀ ਪਹਿਲਵਾਨ ਉਤਰਦੇ ਨੇ, ਲੰਗੋਟੇ ਕਸਦੇ ਨੇ, ਘੋਲ ਹੁੰਦੇ ਨੇ, ਜਿਤ ਹਾਰ ਵੀ ਜਰੂਰ ਹੋਣੀ ।

-੧੩-