ਪੰਨਾ:ਮਾਨ-ਸਰੋਵਰ.pdf/54

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


ਅਜ ਦੋਹਾਂ ਜਹਾਨਾਂ ਦੀ ਜ਼ਿੰਦਗੀ ਨੂੰ,
ਸ਼ਾਹੀ ਰੰਗ ਅੰਦਰ ਭਾਵੇਂ ਰੰਗ ਲੈਂਦੋ ।

ਅੰਤ ਬੋਲਿਆ ਸਿਸਕਦਾ ਸੂਰਮਾ ਉਹ,
ਜਾਏ ਰੁਲ ਜੇ ਸੋਨੇ ਦਾ ਭਾਗ ਦਾਤਾ ।
ਮੇਰੇ ਸਿਦਕ ਦੇ ਲਹੂ ਥੀਂ ਜਾਏ ਧੋਤਾ,
ਭੁੱਲੇ ਮਾਝੇ ਦੇ ਮੱਥੇ ਦਾ ਦਾਗ਼ ਦਾਤਾ ।

ਨੈਣ ਡੁਲ੍ਹਕ ਪਏ ਸ੍ਰੀ ਦਸਮੇਸ਼ ਜੀ ਦੇ,
ਕਿਹਾ, “ਧੰਨ ਹੈ ਸਿੰਘਾ ਕਮਾਈ ਤੇਰੀ ।
ਕਿਸੇ ਵਾਸਤੇ ਛੱਡੇਂ ਤੂੰ ਸੁਖ ਅਪਣਾ,
ਚੌੜੀ ਸਾਗਰੋਂ ਦਿਲ-ਦਰਿਆਈ ਤੇਰੀ ।

ਐਹ ਲੈ ਵੇਖ ਬੇਦਾਵਾ ਮੈਂ ਪਾੜਿਆ ਏ,
ਚਾਲੀ ਪਾਟਿਆਂ ਦਿਲਾਂ ਨੂੰ ਜੋੜਨੇ ਲਈ ।
ਬੱਚਾ ਤੁਸੀਂ ਤਾਂ ਮੁੜੇ ਨਾ ਮੂਲ ਮੋੜੇ,
ਐਪਰ ਮੈਂ ਕਾਹਲਾ ਰਿਹਾ ਮੋੜਨੇ ਲਈ ।

- ੫੦ -