ਪੰਨਾ:ਮਾਨ-ਸਰੋਵਰ.pdf/55

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨੀਂਦ ਸੂਲਾਂ ਤੇ ਕਿਸਤਰ੍ਹਾਂ ਆਈ ਤੈਨੂੰ?

ਜੀਵੇਂ ਪਟਨੇ ਵਾਲਿਆ ! ਚੰਨ ਮਾਹੀਆ !
ਕੁੱਝ ਯਾਦ ਹੈ, ਬੀਤੀ ਬਤਾਈ ਤੈਨੂੰ ।
ਕਲੀਆਂ ਭਰੇ ਰੰਗੀਲ ਪੰਘੂੜਿਆਂ ਵਿਚ,
ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ ।
ਤੇਰੇ ਪਿੰਡੇ ਤੇ ਮਤਾਂ ਝਰੀਟ ਆਵੇ,
ਖਰ੍ਹਵੀ ਉਂਗਲ ਨਾ ਕਿਸੇ ਛੁਹਾਈ ਤੈਨੂੰ।
ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ,
ਤੱਤੀ ਵਾ ਨਾ ਚਾਨਣਾ ! ਲਾਈ ਤੈਨੂੰ ।

ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ,
ਰਾਤੀ ਰਖਿਆ ਉਨ੍ਹੇ ਜਗਾਈ ਤੈਨੂੰ ।
ਮੈਂ ਹੈਰਾਨ ਹਾਂ ਗੁਜਰੀ ਦੇ ਸੁਹਲ ਫੁਲਾ!
ਨੀਂਦ ਸੂਲਾਂ ਤੇ ਕਿਸਤਰ੍ਹਾਂ ਆਈ ਤੈਨੂੰ ?

- ੫੧ -