ਸਮੱਗਰੀ 'ਤੇ ਜਾਓ

ਪੰਨਾ:ਮਾਨ-ਸਰੋਵਰ.pdf/76

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ


ਅਸਾਂ ਮੁਸ਼ਕਲਾਂ ਨਾਲ ਉਸਾਰਿਆ ਏ,
ਲੋਕੀਂ ਰੱਖਦੇ ਨੇ ਕਿਵੇਂ ਦੰਦ ਉੱਤੇ ।
ਉਹ ਨਹੀਂ ਜਾਣਦੇ ਸਾਡੀਆਂ ਹੱਡੀਆਂ ਦਾ,
ਚੂੰਨਾ ਲੱਗਿਆ ਏ ਕੰਧ ਕੰਧ ਉੱਤੇ ।

ਬਾਰਾਂ ਵਰ੍ਹੇ ਜਿੰਨੇ ਮੱਝੀਂ ਚਾਰੀਆਂ ਨੇ,
ਕੱਟੀ ਕੈਦ ਜਿਸ ਨੇ ਖੁਲ੍ਹੇ ਬੇਲੜੇ ਦੀ ।
ਗਾਨੇ ਸ਼ਗਨਾਂ ਦੇ ਸੈਦੇ ਜਹੇ ਲਖ ਬੰਨ੍ਹਣ,
ਆਖਰ ਹੀਰ ਹੈ ਨਾਥ ਦੇ ਚੇਲੜੇ ਦੀ ।

ਕੀ ਕਿਸੇ ਦੀ ਸੋਹਣਿਆ ਧੌਂਸ ਸੁਣਕੇ,
ਧੌਣ ਯਾਰ ਦੀ ਬੁਕਲ ਚੋਂ ਕੱਢ ਦਈਏ ?
ਅਰਸ਼ੀ ਮਹਿਲ ਹਰਮੰਦਰ ਜਿਹੇ ਸੋਹਣਿਆਂ ਕੀ,
ਅਸੀਂ ਕਿਸੇ ਦੇ ਰਹਿਮ ਤੇ ਛਡ ਦਈਏ ।

ਕਿਥੋਂ ਲੱਭਾਂਗੇ ਦਮਦਮੇ ਸਾਹਿਬ ਦੱਸੀਂ,
ਮੁਕਤੀ ਕੇਹੜਿਆਂ ਸਰਾਂ ਤੋਂ ਮਿਲੇਗੀ ਫਿਰ ।
ਸੌਦੇ ਸੱਚ ਦੇ ਸਿਖਾਂਗੇ ਦੱਸ ਕਿੱਥੋਂ,
ਕਲੀ ਕਿਥੇ ਆਨੰਦ ਦੀ ਖਿਲੇਗੀ ਫਿਰ ।

ਸੁੱਤੇ ਹੋਏ ਸ਼ਹੀਦਾਂ ਦੇ ਦਸ ਨਗ਼ਮੇ,
ਸਾਨੂੰ ਝੁਣ ਕੇ ਕਿਥੇ ਜਗੌਣਗੇ ਫਿਰ ।
ਲਗ ਗਏ ਜੇ ਦਾਗ਼ ਬੇ-ਗ਼ੈਰਤੀ ਦੇ,
ਭਠੀ ਅਣਖ ਦੀ ਕਿਥੇ ਚੜ੍ਹਾਣਗੇ ਫਿਰ ।

ਜੀਕੂੰ ਬਲਬੁਲਾਂ ਬਾਗ਼ ਨਾ ਛੱਡ ਸਕਣ,
ਰਿਸ਼ਮਾਂ ਛਡ ਨ ਸਕਣ ਮਹਿਤਾਬ ਤਾਈਂ ।

- ੭੨ -