ਪੰਨਾ:ਮਾਲਵੇ ਦੇ ਲੋਕ ਗੀਤ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਉ ਤੇਰੇ ਦੀ ਸਹੇੜ ਸਹੇੜੀ, ਉਹਦੀ ਖੱਟੀ ਖਾਂਈ ਨੀ।
ਔਹ ਲੋਕੋ ਮੇਰੀ ਹੀਰ ਜੁ ਆਉਂਦੀ ਆਉਂਦੀ ਦਿਲ ਦੀ ਥੋੜ੍ਹੀ ਓਏ।
ਜਿੰਨਾਂ ਮਾਪਿਆਂ ਦਾ ਮਾਣ ਕਰੇਂਦੀ ਉਹਨੀ ਪੈਰੀਂ ਮੋੜ੍ਹੀ ਓਏ।
ਆ ਘਰ ਚੱਲ ਮੇਰੀ ਹੀਰ ਸਲੇਟੀ, ਆ ਮੇਰੇ ਦਿਲ ਦੀ ਰਾਣੀ ਨੀ
ਨਾ ਮੈਂ ਰੁੱਸਾਂ ਨਾ ਤੂੰ ਜਾਂਵੀ ਛੱਡ ਦੇ ਮੌਤ ਨਿਆਣੀ ਨੀ।

16
ਮੁਗਲਾਂ ਨੇ ਘੋੜਾ ਬੀੜ੍ਹਿਆ ਗੋਰੀ ਪਾਣੀ ਨੂੰ ਜਾਵੇ,
ਗੁੱਤੋਂ ਫੜ ਕੇ ਲੈ ਗਏ ਕੋਈ ਪੇਸ਼ ਨਾ ਜਾਵੇ।
ਜਾਹ ਵੇ ਸਿਪਾਹੀਆ ਜ਼ਾਂਲਮਾ ਕੋਈ ਪੇਸ਼ ਨਾ ਜਾਵੇ।
ਰਾਹੇ ਰਾਹੇ ਜਾਂਦਿਆਂ ਇੱਕ ਸੁਨੇਹਾਂ ਦਈਂ ਲਾ ਵੇ,
ਆਂਖੀ ਮੇਰੇ ਬਾਬਲੇ,ਮੁਗਲਾਂ ਧੀ ਲਈ ਚੁਰਾ ਵੇ।
ਜਾਹ ਵੇ ਸਿਪਾਹੀਆ ਜ਼ਾਲਮਾ, ਮੁਗਲਾਂ ਧੀ ਲਈ ਚੁਰਾ ਵੇ।
ਬਾਬਲ ਘੋੜਾ ਬੀੜਿਆ, ਮਗਰੇ ਵੀਰਨ ਵੀ ਆਇਆ,
ਹੱਥ ਬੰਨ ਕਰਦੇ ਬੇਨਤੀ ਬੇਟੀ ਲਈਏ ਛੁਡਾ ਵੇ,
ਜਾਹ ਵੇ ਸਿਪਾਹੀਆ ਜ਼ਾਲਮਾਂ, ਬੇਟੀ ਲਈਏ ਛੁਡਾ ਵੇ।
ਬਾਬਲ ਘੋੜੇ ਭੇਂਟ ਕਰੇ ਵੀਰਾਂ ਦੋਮ ਫੜਾਵੇ,
ਹੱਥ ਬੰਨ ਕਰ ਬੇਨਤੀ ਬੇਟੀ ਲਈਏ ਛੁਡਾ ਵੇ,
ਜਾਹ ਵੇ ਸਿਪਾਹੀਆ ਜ਼ਾਲਮਾਂ,ਬੇਟੀ ਲਈਏ ਛੁਡਾ ਵੇ।
ਨਾ ਮੈਂ ਲੈਣੇ ਘੋੜੇ, ਨਾ ਦੰਮ ਹਜ਼ਾਰ,
ਨਾ ਮੈਂ ਲੈਣੇ ਹੀਰੇ ਮੋਤੀ ਨਾ ਹੱਥ ਬੰਨ ਆ ਵੇ,
ਜਾਹ ਵੇ ਸਿਪਾਹੀਆ ਜ਼ਾਲਮਾਂ। ਬੇਟੀ ਕਿਵੇਂ ਛੁਡਾਈਏ।
ਬਾਬਲ ਬਹਿ ਕੇ ਰੋ ਪਿਆ,ਵੀਰਨ ਮਾਰੀ ਸੀ ਧਾਹ,
ਕੰਤ ਹਰਾਮੀ ਹੱਸਦਾ,ਹੋਰ ਕਰਾਵਾਂਗੇ ਵਿਆਹ,
ਜਾਹ ਵੇ ਸਿਪਾਹੀਆ ਜ਼ਾਲਮਾਂ। ਕੋਈ ਪੇਸ਼ ਨਾ ਜਾਵੇ।

32