ਪੰਨਾ:ਮਾਲਵੇ ਦੇ ਲੋਕ ਗੀਤ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਮ ਵਣਾਂ ਨੂੰ,ਰਾਮ ਵਣਾਂ ਨੂੰ ਉਠ ਚੱਲੇ।

18
ਸੋਨੇ ਦਾ ਗੜਵਾ ਸਿੰਘ ਜੀ ਚਾਂਦੀ ਦੀ ਠੋਹਕਰ ਵੇ,
ਤੇਰੇ ਵਰਗੇ ਸਿੰਘ ਜੀ, ਫੌਜ਼ਾਂ ਵਿੱਚ ਨੌਕਰ ਵੇ।
ਦੂਤੀ ਤੇ ਦੁਸ਼ਮਣ ਤੇਰਾ ਵੇ ਕੋਈ ਜਾਗਦਾ ਨਾ ਹੋਵੇ ਵੇ ਹੇ-
ਚੜ੍ਹੀਆਂ ਕੜਾਹੀਆਂ ਸਿੰਘ ਜੀ ਪੱਕਦੀ ਸੀ ਨੁਗਦੀ ਵੇ।
ਸਾਡੀ ਨਾ ਪੁਗਦੀ ਤੇਰੀ ਭਾਬੋ ਦੀ ਪੁੱਗਦੀ ਵੇ।
ਦੂਤੀ ਤੇ ਦੁਸ਼ਮਣ–
ਚੜੀਆਂ ਕੜਾਹੀਆਂ ਸਿੰਘ ਜੀ ਪੱਕਦੇ ਪਕਵਾਨ ਵੇ
ਤੇਰੇ ਤਾਂ ਬਾਂਝੋ ਸਿੰਘ ਜੀ, ਰੁਲਗੀ ਰਕਾਨ ਓਏ।
ਦੂਤੀ ਤੇ ਦੁਸ਼ਮਣ—
ਚੜ੍ਹੀਆਂ ਕੜਾਹੀਆਂ ਪੱਕਦੇ ਸੀ ਮੁੰਡੇ ਵੇ,
ਤੇਰੇ ਬਾਂਝੋਂ ਸਿੰਘ ਜੀ, ਪੈਂਦੇ ਨੇ ਡੰਡੇ ਵੇ।
ਦੂਤੀ ਤੇ ਦੁਸ਼ਮਣ–
ਚੜ੍ਹੀਆਂ ਕੜਾਹੀਆਂ ਸਿੰਘ ਜੀ, ਪੱਕਦੀ ਮਠਿਆਈ ਵੇ।
ਪੁਆਧ ਵਿੱਚ ਰੁਲਗੀ ਸਿੰਘ ਜੀ, ਜੰਗਲ ਦੀ ਜਾਈ।
ਦੂਤੀ ਤੇ ਦੁਸ਼ਮਣ-
ਹਰੀ ਸੀ ਫਲਾਹੀ ਸਿੰਘ ਜੀ, ਫੁੱਲ ਲੱਗਦੇ ਸੀ ਨੀਲੇ ਵੇ।
ਵਸ ਕੇ ਨਾ ਦੇਖਿਆ ਸਿੰਘ ਜੀ, ਤੇਰੇ ਕਬੀਲੇ
ਦੂਤੀ ਤੇ ਦੁਸ਼ਮਣ—
ਹਰੀ ਸੀ ਫੁਲਾਹੀ ਸਿੰਘ ਜੀ, ਫੁੱਲ ਲਗਦੇ ਸੀ ਸੂਹੇ ਵੇ।
ਉਮਰ ਗੁਆ ਲਈ ਸਿੰਘ ਜੀ ਮਾਪਿਆਂ ਦੇ ਬੂਹੇ ਵੇ।
ਦੂਤੀ ਤੇ ਦੁਸ਼ਮਣ—

34