ਪੰਨਾ:ਮਾਲਵੇ ਦੇ ਲੋਕ ਗੀਤ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਛੱਲੇ ਤੇ ਛਾਂਪਾ ਤੈਨੂੰ ਪਾ ਦਿੱਤੇ
ਓ ਮੈਂ ਵਾਰੀ ਗੋਰੀਏ ਨੀ ਕਿਹੜੀ ਹੋਰ ਨਿਸ਼ਾਨੀ।
ਛੱਲੇ ਤੇ ਛਾਂਪਾ ਸਾਰਾ ਜੱਗ ਪਾਉਂਦਾ, ਓ ਮੈਂ ਵਾਰੀ ਬੀਬਾ ਵੇ ਕੋਈ ਹੋਰ
ਨਿਸ਼ਾਨੀ,
ਗੋਦੀ ਤਾਂ ਬਾਲਕ ਤੇਰੇ ਖੇਡਦਾ ਓ ਮੈਂ ਵਾਰੀ ਗੋਰੀਏ ਨੀ, ਸਾਡੀ ਇਹੋ
ਨਿਸ਼ਾਨੀ।
ਗੋਦੀ ਦਾ ਬਾਲਕ ਸਾਨੂੰ ਰੋਬ ਦਿੱਤਾ, ਓ ਮੈਂ ਵਾਰੀ ਬੀਬਾ ਵੇ ਕੋਈ ਹੋਰ
ਨਿਸ਼ਾਨੀ।
ਸੱਭੇ ਤਾਂ ਚੀਜ਼ਾਂ ਤੈਨੂੰ ਦੇ ਦਿੱਤੀਆਂ ਓ ਮੈਂ ਵਾਰੀ ਗੋਰੀਏ ਨੀ ਰੱਖੀ ਪਿਆਰ ਦੇ
ਵਾਅਦੇ।
ਸੁੰਨੀ ਹਵੇਲੀ ਵਿੱਚ ਛੱਡ ਚੱਲਿਆਂ, ਓ ਮੈਂ ਵਾਰੀ ਬੀਬਾ ਵੇ ਤੈਨੂੰ ਤਰਸ ਨਾ
ਆਵੇ।
ਤਰਸ ਨਾ ਕੀਤਾ ਤੇਰੇ ਮਾਪਿਆਂ, ਓ ਮੈਂ ਵਾਰੀ ਗੋਰੀਏ ਨੀ ਜਿੰਨਾਂ ਨੌਕਰ ਲੜ
ਲਾਈ।
ਭੁੱਲੇ ਮਾਪਿਆਂ ਨੌਕਰ ਲੜ ਲਾ ਦਿੱਤੀ ਓ ਮੈਂ ਵਾਰੀ ਬੀਬਾ ਵੇ ਤੂੰ ਕੀ ਤੋੜ
ਨਿਭਾਈ।

46
ਚੜ੍ਹਿਆ ਸੌਣ ਮਹੀਨਾ ਵੇ,ਮੀਹਾਂ ਦੀ ਲੱਗੀ ਏ ਝੜੀ,
ਖੜ੍ਹੀ ਹਾਕਾਂ ਮੈਂ ਮਾਰਾਂ ਵੇ, ਭੁੱਲ ਗਈ ਮਿਰਜ਼ ਗਲੀ।
ਤੇਰਾ ਲੱਖਾਂ ਦਾ ਚੀਰਾ ਵੇ, ਕਲਗੀ ਦੀ ਡੈਸ ਬੜੀ,
ਖੜ੍ਹੀ ਹਾਕਾਂ ਮੈਂ ਮਾਰਾਂ ਵੇ, ਭੁੱਲ ਗਈ ਮਿਰਜ਼ ਗਲੀ।
ਤੇਰਾ ਸੋਨੇ ਦਾ ਕੈਂਠਾ ਵੇ, ਹੀਰੇ ਦੀ ਜੜਤ ਜੜੀ,
ਖੜੀ ਹਾਕਾਂ ਮੈਂ ਮਾਰਾਂ ਵੇ, ਭੁੱਲ ਗਈ ਮਿਰਜ਼ ਗਲੀ।
ਤੇਰਾ ਰੇਸ਼ਮੀ ਕੁੜਤਾ ਵੇ ਬਟਨਾਂ ਦੀ ਡਲੁਕ ਬੁਰੀ,
ਖੜ੍ਹੀ ਹਾਕਾਂ ਮੈਂ ਮਾਰਾਂ ਵੇ, ਭੁੱਲ ਗਈ ਮਿਰਜ਼ ਗਲੀ।
ਤੇਰੀ ਸੰਮਾਂ ਵਾਲੀ ਡਾਂਗ ਜਚੇ, ਚਾਂਦੀ ਦੀ ਮੁੱਠ ਐ ਜ਼ੜੀ,

52