ਪੰਨਾ:ਮਾਲਵੇ ਦੇ ਲੋਕ ਗੀਤ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਖੜ੍ਹੀ ਹਾਕਾਂ ਮੈਂ ਮਾਰਾਂ ਵੇ, ਭੁੱਲ ਗਈ ਮਿਰਜ਼ ਗਲੀ।

ਤੇਰੀ ਖੋਲ ਦੀ ਜੁੱਤੀ ਵੇ ਕੱਢੀ ਹੋਈ ਨਾਲ ਜ਼ਰੀ,

ਖੜ੍ਹੀ ਹਾਕਾਂ ਮੈਂ ਮਾਰਾਂ ਵੇ, ਭੁੱਲ ਗਈ ਮਿਰਜ਼ ਗਲੀ।

ਤੇਰਾ ਧੂਹਵਾਂ ਚਾਦਰਾ ਵੇ, ਧਰਤੀ ਨੂੰ ਕਰਦਾ ਕਲੀ,

ਖੜ੍ਹੀ ਹਾਕਾਂ ਮੈਂ ਮਾਰਾਂ ਵੇ, ਭੁੱਲ ਗਈ ਮਿਰਜ਼ ਗਲੀ।

47 ਉੱਚੀ ਟਾਹਲੀ ਤੇ ਘੁੱਗੀਆਂ ਦਾ ਜੋੜਾ,ਮਾਂਵਾਂ ਧੀਆਂ ਦਾ ਲੰਮਾ ਵਿਛੋੜਾ,

ਰੱਬਾ ਕਿਤੇ ਮਿਲੀਏ ।

ਕਿਤੇ ਮਿਲੀਏ ਤਾਂ ਮਿਲ ਪਈਏ ਰਾਹੇ, ਮੈਂ ਤਾਂ ਪੈ ਗਈ ਆਂ ਵੱਸ ਪਰਾਏ ਰੱਬਾ ਕਿਤੇ ਮਿਲੀਏ।

ਕਿਤੇ ਮਿਲੀਏ ਤਾਂ ਮਿਲ ਪਈਏ ਖੂਹ ਤੇ, ਮਾਂਵਾਂ ਧੀਆਂ ਗੱਲਾਂ ਕਰੀਏ ਮੂੰਹ ਤੇ। ਰੱਬਾ ਕਿਤੇ ਮਿਲੀਏ। ਕਿਤੇ ਮਿਲੀਏ ਤਾਂ ਮਿਲੀਏ ਬਹਾਨੇ, ਯਾਦ ਆਉਂਦੇ ਚਾਚੇ ਤਾਏ ਮਾਮੇ। ਰੱਬਾ ਕਿਤੇ ਮਿਲੀਏ। ਕਿਤੇ ਮਿਲੀਏ ਤਾਂ ਮਿਲ ਪਈਏ ਪਾਸੇ, ਮਾਂਵਾਂ ਬੜੇ ਹੀ ਦੇਣ ਦਿਲਾਸੇ। ਰੱਬਾ ਕਿਤੇ ਮਿਲੀਏ। ਕਿਤੇ ਮਿਲੀਏ ਤਾਂ ਮਿਲ ਪਈਏ ਪੀਰੀ, ਮਾਂਵਾਂ ਬਾਝੋਂ ਬੜੀ ਦਿਲਗੀਰੀ। ਰੱਬਾ ਕਿਤੇ ਮਿਲੀਏ। ਕਿਤੇ ਮਿਲੀਏ ਤਾਂ ਮਿਲ ਮੰਜੀ ਡਾਹੀ, ਮਾਂ ਬਣਦੀ ਨਾ ਕੋਈ ਚਾਚੀ ਤਾਈ। ਰੱਬਾ ਕਿਤੇ ਮਿਲੀਏ। J 48 ਨਿੰਮੀ ਨਿੰਮੀ ਬੀਨ ਵੱਜੇ ਵੇ, ਗੱਲ ਸੁਣ ਲੈ ਵੇ ਜੋਗੀ, ਨਾਲ ਤਾਂ ਵੱਜੇ ਵੇ ਦੋ ਤਾਰਾ। Gol 53