ਪੰਨਾ:ਮਾਲਵੇ ਦੇ ਲੋਕ ਗੀਤ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

T & ਇੱਕ ਮੇਰੀ ਨੱਥ ਘੜ ਲਿਆਈਂ ਵੇ ਕਾਬਲ ਦੇ ਸੁਨਿਆਰਾ। ਨੱਥ ਸਾਡੀ ਐਸੀ ਘੜੀਂ ਵੇ, ਮਹਿਲੀ ਪਵੇ ਚਮਕਾਰਾ। ਇੱਕ ਸਾਡਾ ਸਹੁਰਾ ਭਲਾ ਵੇ ਰਾਜਾ ਕਹੇ ਜੱਗ ਸਾਰਾ। ਇੱਕ ਸਾਡੀ ਸੱਸ ਬੁਰੀ ਵੇ ਲੜਾਕੀ ਕਹੇ ਜੱਗ ਸਾਰਾ। ਇੱਕ ਸਾਡੀ ਨਣਦ ਭਲੀ ਵੇ ਬੀਬੀ ਕਹੇ ਜੱਗ ਸਾਰਾ। ਇੱਕ ਸਾਡਾ ਜੇਠ ਭਲਾ ਵੇ, ਉੱਚਾ ਨਾ ਝਾਕੇ ਵਿਚਾਰਾ। ਇੱਕ ਸਾਡੀ ਦਰਾਣੀ ਬੁਰੀ ਵੇ, ਆਉਂਦੀ ਨੇ ਖੋਹ ਲਿਆ ਚੁਬਾਰਾ। ਇੱਕ ਸਾਡਾ ਨਿਆਂ ਕਰ ਜਾਂਈ ਵੇ ਨਾਭੇ ਦਿਆ ਥਾਣੇਦਾਰਾ। ਨਿਆਂ ਸਾਡਾ ਐਸਾ ਕਰਾ ਵੇ, ਸਾਂਵਾ ਦਿਵਾ ਦੀ ਚੁਬਾਰਾ 49 ਦੋ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ। ਚੱਲ ਵਿਆਹ ਕਰਵਾ ਲਈਏ ਰਾਂਝਣਾ ਖੂਬ ਜਚੂਗੀ ਜੋੜੀ। ਅਸੀਂ ਆਪ ਨਾ ਲਾਈਆਂ ਨੀ ਹੀਰੀਏ ਲੱਗੀਆਂ ਮੱਲੋ ਜ਼ੋਰੀ। ਚੱਲ ਮੇਲੇ ਚੱਲੀਏ ਨੀ ਹੀਰੀਏ ਸਾਨੂੰ ਕੀਹਦੀ ਚੋਰੀ ਜੇ ਤੂੰ ਛੈਲ ਛਬੀਲਾ ਵੇ ਰਾਂਝਣਾ ਮੈਂ ਗੰਨੇ ਦੀ ਪੋਰੀ। ਭਾਂਵੇ ਨਿਆਂ ਕਰਵਾ ਲੈ ਵੇ ਰਾਂਝਣਾ ਤੂੰ ਕਾਲਾ ਮੈਂ ਗੋਰੀ। ਦੋ ਤਾਰਾ— ਸਾਨੂੰ ਸਾੜੀ ਭੇਜੀਂ ਵੇ ਰਾਂਝਣਾ ਮਾਂ ਭੈਣ ਤੋਂ ਚੋਰੀ। ਤੈਨੂੰ ਲਾਉਣੀ ਨਾ ਆਵੇ ਹੀਰੀਏ ਲਾ ਲੂ ਗਾ ਕੋਈ ਹੋਰ ਹੀ ਮੈਂ ਲਾਉਣੀ ਸਿੱਖ ਲਈ ਵੇ ਰਾਂਝਣਾ ਸਿਰ ਤੋਂ ਗਿੱਟਿਆਂ ਤੋੜੀ। ਦੋ ਤਾਰਾ- ਸਾਨੂੰ ਪੈਸੇ ਭੇਜੀਂ ਵੇ ਰਾਂਝਣਾ, ਮਾਂ ਭੈਣ ਤੋਂ ਚੋਰੀ। ਤੈਨੂੰ ਰੱਖਣੇ ਨੀ ਆਉਣੇ ਗੋਰੀਏ, ਲੈ ਜੂਗਾ ਕੋਈ ਹੋਰੀ। ਮੈਂ ਰੱਖਣੇ ਸਿੱਖ ਗਈ ਵੇ ਰਾਂਝਣਾ ਚੂਹਿਆਂ ਵਾਲੀ ਮੋਰੀ। ਦੋ ਤਾਰਾ— J ਸਾਨੂੰ ਚਿੱਠੀ ਭੇਜੀਂ ਵੇ ਰਾਂਝਣਾ ,ਮਾਂ ਭੈਣ ਤੋਂ ਚੋਰੀ। ਤੈਨੂੰ ਪੜ੍ਹਨੀ ਨਹੀਂ ਆਉਂਦੀ ਹੀਰੀਏ ਪੜ ਲੂ ਗਾ ਕੋਈ ਹੋਰੀ। 54