ਪੰਨਾ:ਮਾਲਵੇ ਦੇ ਲੋਕ ਗੀਤ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

Tos ਮੈਂ ਪੜ੍ਹਨਾ ਸਿੱਖ ਲਿਆ ਵੇ ਰਾਂਝਣਾ ੳ,ਅ,੪। ਦੋ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ। 50 ਕੋਰਾ ਕੋਰਾ ਕੁੱਜਾ ਨੀ ਠੰਡਾ ਠਾਰ ਪਾਣੀ, ਸਾਨੂੰ ਛਿੱਟੜੇ ਮਾਰ ਜਗਾਂਵਦਾ ਈ। ਵਰਜ਼ੀ ਵਰਜ਼ੀ ਸੌਸੇ ਨੀ ਪੁੱਤਰ ਆਪਣੇ ਨੂੰ, ਸਾਡੀ ਔਲ੍ਹੜੀਂ ਨੀਂਦ ਗਵਾਂਵਦਾ ਈ। ਆਜਾ ਬੈਠ ਪੀਹੜੇ ਨੀ ਬੋਲੀ ਬਾਜ਼ ਨੂੰਹੇ, ਮੇਰਾ ਪੁੱਤ ਨਿਆਣਾ ਕੁੱਝ ਨਾ ਜਾਣਦਾ ਈ। ਕੋਰਾ ਕੋਰਾ ਕੂੰਡਾ ਨੀ ਰੰਗੀਨ ਡੰਡਾ, ਸਾਥੋਂ ਭੰਗੀਆਂ ਭੰਗ ਘੁਟਾਂਵਦਾ ਈ। ਭੰਗ ਘੋਟ ਦਿੱਤੀ ਨੀ ਘੋਟ ਹਾਜ਼ਿਰ ਕੀਤੀ, ਸਾਡੇ ਸਾਲੂ ਦੇ ਨਾਲ ਪੁਣਾਂਵਦਾ ਈ। ਵਰਜ਼ੀ ਵਰਜ਼ੀ ਸੱਸੇ ਨੀ ਪੁੱਤਰ ਆਪਣੇ ਨੂੰ, ਸਾਡੇ ਸ਼ਾਲੂ ਦੀ ਆਬ ਗੁਆਂਵਦਾ ਈ। ਆਜਾ ਬੈਠ ਪੀਹੜੇ ਨੀ ਬੋਲੀ ਬਾਜ਼ ਨੂੰਹੇਂ, ਮੇਰਾ ਪੁੱਤਰ ਨਿਆਣਾ ਕੁੱਝ ਨਾ ਜਣਾਦਾ ਈ। ac 51 ਭਾਈ ਵੇ ਮੱਝੀਆਂ ਵਾਲਿਆ ਵੇ, ਕਿਉਂ ਖੜਾ ਮੁੱਖ ਮੋੜ ਕੇ ਵੇ, ਕਿਉਂ ਖੜਾ ਏ ਮੁੱਖ ਮੋੜ ਕੇ ਵੇ। ' ਮੱਝੀਆਂ ਤੇਰੀਆਂ ਵੇ ਮੈਂ ਚਰਾਉਂਨੀਆਂ, ਤੂੰ ਲਿਆਵੀਂ ਅੱਗੋਂ ਮੋੜ ਕੇ ਵੇ। ਤੂੰ- 55 2