ਪੰਨਾ:ਮਾਲਵੇ ਦੇ ਲੋਕ ਗੀਤ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

Tº ਬਾਗ ਲਵਾਉਣੀਆਂ ਬਗੀਚਾ ਲਵਾਉਨੀਆਂ ਵਿੱਚ ਲਵਾਉਨੀਅੰ ਜਾਮ ਨੂੰ ਮਾਹੀ ਮੇਰੇ ਨੇ ਬਸਰੇ ਤੋਂ ਅਉਣਾ ਚੀਰ ਰੰਗਾਉਨੀਆਂ ਸ਼ਾਮ ਨੂੰ। ਭਾਈ ਵੇ ਮੱਝੀਆਂ- ਬਾਗ ਲਵਾਉਣੀਆਂ ਬਗੀਚਾ ਲਵਾਉਨੀਆਂ, ਵਿੱਚ ਲਵਾਵਾਂ ਟਾਹਲੀਆਂ। ਮਾਹੀ ਮੇਰੇ ਨੇ ਬਸਰੇ ਤੋਂ ਆਉਣਾ, ਸੁਨਿਆਰੇ ਤੋਂ ਘੜਾਈਆਂ ਵਾਲੀਆਂ। ਭਾਈ ਵੇ ਬਾਗ ਲਵਾਉਣੀਆਂ ਬਗੀਚਾ ਲਵਾਉਨੀਆਂ, ਵਿੱਚ ਵਿੱਚ ਲਾਉਨੀਆਂ ਬੇਰੀਆਂ। ਮਾਹੀ ਮੇਰੇ ਨੇ ਬਸਰੇ ਤੋਂ ਆਉਣਾ ਹੋ ਨਾ ਜਾਵਣ ਦੇਰੀਆਂ। ਭਾਈ ਵੇ ਬਾਗ ਲਵਾਉਣੀਆਂ ਬਗੀਚਾ ਲਵਾਉਨੀਆਂ, ਵਿੱਚ ਵਿੱਚ ਲਾਵਾਂ ਮੂਲੀਆਂ। ਮਾਹੀ ਮੇਰੇ ਨੇ ਬਸਰੇ ਤੋਂ ਆਉਣ, ਕੁੱਟ ਕੁੱਟ ਰੱਖਦੀਆਂ ਚੂਰੀਆਂ। ਭਾਈ ਵੇ ਮੱਝੀਆਂ ਵਾਲਿਆ ਵੇ, ਕਿਉਂ ਖੜਾ ਮੁੱਖ ਮੋੜ ਕੇ । ਮੱਝੀਆਂ ਤੇਰੀਆਂ ਮੈਂ ਵੇ ਚਰਾਵਾਂ ਤੂੰ ਲਿਆਵੀਂ ਅੱਗੋਂ ਮੋੜ ਕੇ । 52 ਤੇਰੀ ਤੇਰੀ ਖਾਤਿਰ ਦੋਹਤਿਆ ਮਹਿਲ ਚਿਣਾਵਾਂ ਵੇ, ਮਹਿਲਾਂ ਦਾ ਮਾਲਕ ਦੋਹਤਿਆ ਤੈਂ ਬਣ ਜਾਣਾ ਵੇ। ਮਹਿਲਾਂ ਦਾ ਮਾਲਕ ਨਾਨੀ, ਮਾਮਾ ਜੀ ਮੇਰਾ ਨੀ, ਮੈਂ ਪ੍ਰਦੇਸੀ ਦੋਹਤਾ, ਮੁੜ ਵਤਨਾਂ ਨੂੰ ਜਾਣਾ ਈ ਓਏ— ਤੇਰੀ ਤੇਰੀ ਖਾਤਿਰ ਦੋਹਤਿਆ ਬਾਗ ਲਵਾਉਣੀ ਐ, ਬਾਗਾਂ ਦਾ ਮਾਲਕ ਦੋਹਤਿਆ ਤੂੰ ਬਣ ਜਾਣਾ ਵੇ। ਬਾਗਾਂ ਦਾ ਮਾਲਕ ਨਾਨੀ, ਮਾਮਾ ਜੀ ਮੇਰਾ ਨੀ, ਮੈਂ ਦੇਸੀ ਦੋਹਤਾ, ਮੁੜ ਵਤਨਾਂ ਨੂੰ ਜਾਣਾ ਈ ਓਏ। 56 &