ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁਲਦੀਪ ਗਿੱਲ ਪਰਿਵਾਰ ਦੇ ਨਾਂ

ਤੇਰਾ ਹੱਸਣਾ ਬਹਾਰ ਦੇਂਦਾ ਹੈ।
ਚੁੱਪ ਰਹਿਣਾ ਤਾਂ ਮਾਰ ਦੇਂਦਾ ਹੈ।

ਬਿਰਖ਼ ਨਵੀਆਂ ਕਰੂੰਬਲਾਂ ਖ਼ਾਤਰ,
ਜ਼ਰਦ ਪੱਤੇ ਉਤਾਰ ਦੇਂਦਾ ਹੈ।

ਤੀਰ ਸੀਨੇ ਮੇਰੇ ਨੂੰ ਚੁੰਮਦੇ ਨੇ,
ਵੈਰੀ ਕਿੰਨਾ ਪਿਆਰ ਦੇਂਦਾ ਹੈ।

ਨਕਦ ਸੌਂਦਾ ਹੈ ਤੇਗ ਤੇ ਤੁਰਨਾ,
ਵਕਤ ਕਿਸ ਨੂੰ ਉਧਾਰ ਦੇਂਦਾ ਹੈ।

ਫੇਰ ਮੇਰੇ ਤੇ ਪਿਆਰ ਵਾਲੀ ਨਜ਼ਰ,
ਤੇਰਾ ਤੱਕਣਾ ਖ਼ੁਮਾਰ ਦੇਂਦਾ ਹੈ।

ਕਹੀਏ ਪੱਤਝੜ ਨੂੰ ਜੇਕਰ ਜੀ ਆਇਆਂ,
ਵਕਤ ਆਪੇ ਬਹਾਰ ਦੇਂਦਾ ਹੈ।

ਨੇ ਬੁੱਕਲ 'ਚ ਲੈਂਦਾ ਧਰਤੀ ਨੂੰ,
ਸੂਰਜ ਆ ਕੇ ਉਤਾਰ ਦੇਂਦਾ ਹੈ।

ਮਿਰਗਾਵਲੀ-35