ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਧਾਉਣ-ਚੜਾਉਣ ਦੀ ਕੋਈ ਇੱਛਾ ਨਹੀਂ ਸੀ, ਜਦੋਂ ਕਿ ਉਹ ਜਾਣਦਾ ਹੈ ਕਿ ਫ਼ਰਾਉਲਨ ਬਸਤਨਰ ਇੱਕ ਮਾਮੂਲੀ ਟਾਇਪਿਸਟ ਹੈ ਅਤੇ ਉਹ ਜ਼ਿਆਦਾ ਦੇਰ ਉਸ ਤੋਂ ਬਚ ਨਹੀਂ ਸਕਦੀ। ਜਦੋਂ ਇਹ ਗੱਲ ਉਸਦੇ ਦਿਮਾਗ ਵਿੱਚ ਆਈ ਤਾਂ ਉਸਨੇ ਫ਼ਰਾਉਲਨ ਬਸਤਨਰ ਬਾਰੇ ਫ਼ਰਾਅ ਗਰੁਬਾਖ਼ ਤੋਂ ਸੁਣੀਆਂ ਗੱਲਾਂ ਨੂੰ ਜਾਣ-ਬੁੱਝ ਕੇ ਅੱਖੋਂ-ਪਰੋਖੇ ਕਰ ਦਿੱਤਾ। ਜਿਵੇਂ ਹੀ ਉਸਨੇ ਕਮਰਾ ਛੱਡਿਆ ਉਹ ਇਸੇ ਬਾਰੇ 'ਚ ਸੋਚ ਰਿਹਾ ਸੀ, ਅਜਿਹਾ ਕਰਦੇ ਹੋਏ ਉਹ ਦੂਜਿਆਂ ਦੀ ਕੋਈ ਪਰਵਾਹ ਨਹੀਂ ਕਰ ਰਿਹਾ ਸੀ। ਉਹ ਸਿੱਧਾ ਆਪਣੇ ਕਮਰੇ ਵਿੱਚ ਜਾਣਾ ਚਾਹੁੰਦਾ ਸੀ, ਪਰ ਆਪਣੇ ਪਿੱਛੋਂ ਖਾਣ ਵਾਲੇ ਕਮਰੇ ਤੋਂ ਇੱਧਰ ਆਉਂਦੇ ਫ਼ਰਾਉਲਨ ਮੌਤੇਗ ਦੇ ਠਹਾਕੇ ਨਾਲ ਉਸਦੇ ਅੰਦਰ ਇੱਕ ਵਿਚਾਰ ਉੱਗ ਆਇਆ ਕਿ ਸ਼ਾਇਦ ਉਹ ਦੋਵਾਂ, ਫ਼ਰਾਉਲਨ ਮੌਤੇਗ ਅਤੇ ਕੈਪਟਨ ਨੂੰ ਹੈਰਾਨੀ ਵਿੱਚ ਪਾ ਸਕਦਾ ਹੈ। ਉਸਨੇ ਆਰ-ਪਾਰ ਵੇਖਿਆ ਅਤੇ ਇਹ ਜਾਇਜ਼ਾ ਲੈਣ ਲਈ ਰੁਕਿਆ ਕਿ ਆਸ-ਪਾਸ ਦੇ ਕਮਰਿਆਂ ਵਿੱਚੋਂ ਕੋਈ ਉਸਨੂੰ ਟੋਕਣ ਵਾਲਾ ਤਾਂ ਨਹੀਂ ਨਿਕਲ ਆਏਗਾ, ਪਰ ਸਾਰੇ ਪਾਸੇ ਖ਼ਾਮੋਸ਼ੀ ਸੀ। ਸਿਰਫ਼ ਡਾਇਨਿੰਗ ਰੂਮ ਵਿੱਚੋਂ ਗਰੁਬਾਖ਼ ਦੀ ਆਵਾਜ਼ ਆ ਰਹੀ ਸੀ। ਇਹ ਉਸਨੂੰ ਸੁਨਹਿਰਾ ਮੌਕਾ ਲੱਗਾ, ਇਸਲਈ ਕੇ. ਫ਼ਰਾਉਲਨ ਬਸਤਨਰ ਦੇ ਕਮਰੇ ਦੇ ਬਾਹਰ ਪਹੁੰਚਿਆ ਅਤੇ ਉਸਨੇ ਉਸਦਾ ਬਹਾ ਬੇਦਰਦੀ ਨਾਲ ਖੜਕਾ ਦਿੱਤਾ। ਜਦੋਂ ਕੋਈ ਹਿਲਜੁਲ ਨਾ ਹੋਈ ਤਾਂ ਉਸਨੇ ਦੋਬਾਰਾ ਖਟਖਟ ਕੀਤੀ, ਪਰ ਫ਼ਿਰ ਵੀ ਕੋਈ ਜਵਾਬ ਨਾ ਮਿਲਿਆ। ਕੀ ਉਹ ਸੌਂ ਰਹੀ ਸੀ? ਜਾਂ ਫ਼ਿਰ ਉਹ ਸੱਚੀਂ ਠੀਕ ਨਹੀਂ ਹੈ? ਜਾਂ ਫ਼ਿਰ ਉਹ ਅੰਦਰ ਨਾ ਹੋਣ ਦਾ ਨਾਟਕ ਕਰ ਰਹੀ ਹੈ, ਕਿਉਂਕਿ ਉਸਨੂੰ ਸ਼ੱਕ ਹੈ ਕਿ ਖੜਕਾਉਣ ਵਾਲਾ ਸਿਰਫ਼ ਕੇ. ਹੀ ਹੋਵੇਗਾ, ਜਿਹੜਾ ਇੰਨੀ ਖ਼ਾਮੋਸ਼ੀ ਨਾਲ ਖੜਕਾ ਰਿਹਾ ਹੈ। ਕੇ. ਨੇ ਮੰਨ ਲਿਆ ਕਿ ਉਹ ਅੰਦਰ ਨਾ ਹੋਣ ਦਾ ਸਿਰਫ਼ ਵਿਖਾਵਾ ਕਰ ਰਹੀ ਹੈ ਅਤੇ ਉਸਨੇ ਜ਼ੋਰ ਨਾਲ ਖੜਕਾਇਆ ਅਤੇ ਅੰਤ ਇਸਦਾ ਵੀ ਕੋਈ ਨਤੀਜਾ ਨਹੀਂ ਨਿਕਲਿਆ, ਤਾਂ ਉਸਨੇ ਧਿਆਨ ਨਾਲ ਹੌਲੀ ਜਿਹੇ ਬੂਹਾ ਖੋਲ੍ਹ ਦਿੱਤਾ। ਉਹ ਇਸ ਵਿਚਾਰ ਦੇ ਬਿਨਾਂ ਨਹੀਂ ਸੀ ਕਿ ਉਹ ਕੁੱਝ ਨਾ ਕੁੱਝ ਗ਼ਲਤ ਕਰ ਰਿਹਾ ਹੈ ਅਤੇ ਇਸਦਾ ਨਤੀਜਾ ਸਮਝੌਤੇ ਦੇ ਲਈ ਚੰਗਾ ਨਹੀਂ ਹੋਵੇਗਾ। ਕਮਰੇ ਦੇ ਅੰਦਰ ਕੋਈ ਨਹੀਂ ਸੀ। ਅਤੇ ਫ਼ਿਰ ਕੇ. ਨੇ ਪਹਿਲਾਂ ਜਿਹੜਾ ਕਮਰਾ ਵੇਖਿਆ ਸੀ, ਉਸ ਵਿੱਚ ਇਸ ਕਮਰੇ ਦੀ ਕੋਈ ਸਮਾਨਤਾ ਨਹੀਂ ਸੀ। ਹੁਣ ਉੱਥੇ ਕੰਧ ਦੇ ਨਾਲ ਇੱਕ ਪਿੱਛੇ ਇੱਕ-ਦੋ ਬਿਸਤਰੇ ਲੱਗੇ ਹੋਏ ਸਨ, ਬੂਹੇ ਦੇ ਨਾਲ ਤਿੰਨ ਕੁਰਸੀਆਂ ਸਨ ਜਿਹਨਾਂ ਉੱਪਰ ਕੱਪੜੇ ਅਤੇ ਅੰਦਰੂਨੀ ਵਸਤਰ ਪਏ ਹੋਏ ਸਨ ਅਤੇ ਇੱਕ ਦਰਾਜ਼ ਖੁੱਲ੍ਹਾ

109 ।। ਮੁਕੱਦਮਾ